ਪੇਸ਼ਾਵਰ:ਪਾਕਿਸਤਾਨੀ(Pakistani) ਅਤੇ ਇਤਾਲਵੀ ਪੁਰਾਤੱਤਵ ਵਿਗਿਆਨੀਆਂ ਦੀ ਸਾਂਝੀ ਟੀਮ ਨੇ ਉੱਤਰ-ਪੱਛਮੀ ਪਾਕਿਸਤਾਨ ਵਿੱਚ 2300 ਸਾਲ ਪੁਰਾਣੇ ਬੋਧੀ ਮੰਦਰ(BUDDHIST TEMPLE) ਦੀ ਖੋਜ ਕੀਤੀ ਹੈ। ਇਸ ਦੇ ਨਾਲ ਹੀ ਖੁਦਾਈ ਦੌਰਾਨ ਕੁਝ ਹੋਰ ਕੀਮਤੀ ਵਸਤੂਆਂ ਵੀ ਮਿਲੀਆਂ ਹਨ।
ਇਹ ਮੰਦਰ ਖ਼ੈਬਰ ਪਖਤੂਨਖਵਾ (Khyber Pakhtunkhwa) ਸੂਬੇ ਦੇ ਸਵਾਤ ਜ਼ਿਲ੍ਹੇ ਦੀ ਬਾਰੀਕੋਟ ਤਹਿਸੀਲ ਦੇ ਬੋਧੀ ਕਾਲ ਦੇ ਬਾਜੀਰਾ ਸ਼ਹਿਰ ਵਿੱਚ ਮਿਲਿਆ ਹੈ। ਇਸ ਮੰਦਰ ਨੂੰ ਪਾਕਿਸਤਾਨ ਵਿੱਚ ਬੋਧੀ ਕਾਲ ਦਾ ਸਭ ਤੋਂ ਪੁਰਾਣਾ ਮੰਦਰ ਦੱਸਿਆ ਗਿਆ ਹੈ।
ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਪਾਕਿਸਤਾਨ ਅਤੇ ਇਤਾਲਵੀ ਪੁਰਾਤੱਤਵ ਵਿਗਿਆਨੀਆਂ ਨੇ ਉੱਤਰ-ਪੱਛਮੀ ਪਾਕਿਸਤਾਨ ਵਿਚ ਇਕ ਇਤਿਹਾਸਕ ਸਥਾਨ 'ਤੇ ਸਾਂਝੀ ਖੁਦਾਈ ਦੌਰਾਨ ਬੋਧੀ ਕਾਲ ਤੋਂ ਪੁਰਾਣਾ ਇਕ ਮੰਦਰ ਲੱਭਿਆ ਹੈ, 2,300 ਸਾਲ ਪੁਰਾਣਾ ਅਤੇ ਹੋਰ ਕੀਮਤੀ ਵਸਤੂਆਂ ਵੀ ਬਰਾਮਦ ਕੀਤੀਆਂ ਹਨ।" ਸਵਾਤ ਵਿੱਚ ਪਾਇਆ ਗਿਆ ਇਹ ਮੰਦਰ ਪਾਕਿਸਤਾਨ ਦੇ ਟੈਕਸਲਾ ਵਿੱਚ ਪਾਏ ਗਏ ਮੰਦਰਾਂ ਨਾਲੋਂ ਪੁਰਾਣਾ ਹੈ।