ਪੰਜਾਬ

punjab

ETV Bharat / international

ਕਾਬੁਲ ਦੀ ਮਸਜਿਦ ਵਿੱਚ ਧਮਾਕਾ, 4 ਦੀ ਮੌਤ - Kabul mosque blast

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਈਐਸ ਦੇ ਆਤਮਘਾਤੀ ਹਮਲਾਵਰ ਨੇ ਕਾਬੁਲ ਵਿੱਚ ਇੱਕ ਮਸਜਿਦ ਉੱਤੇ ਹਮਲਾ ਕਰਕੇ ਵਾਇਜ਼ ਦੀ ਹੱਤਿਆ ਕਰ ਦਿੱਤੀ ਸੀ ਜਿਸ ਵਿੱਚ ਅੱਠ ਹੋਰ ਜ਼ਖ਼ਮੀ ਹੋ ਗਏ ਸਨ।

ਕਾਬੁਲ ਧਮਾਕਾ
ਕਾਬੁਲ ਧਮਾਕਾ

By

Published : Jun 12, 2020, 3:26 PM IST

ਨਵੀਂ ਦਿੱਲੀ: ਪੱਛਮੀ ਕਾਬੁਲ ਵਿੱਚ ਇੱਕ ਮਸਜਿਦ ਦੇ ਅੰਦਰ ਸ਼ੁੱਕਰਵਾਰ ਇਕ ਬੰਬ ਫਟਿਆ ਜਿਸ ਵਿਚ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਣਗਿਣਤ ਲੋਕਾਂ ਦੇ ਇਸ ਵਿੱਚ ਜ਼ਖ਼ਮੀ ਹੋਣ ਦੀ ਜਾਣਕਾਰੀ ਇਕ ਅਫਗ਼ਾਨਿਸਤਾਨ ਦੇ ਸਰਕਾਰੀ ਅਧਿਕਾਰੀ ਨੇ ਸਾਂਝੀ ਕੀਤੀ ਹੈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਕੋਲ ਅਫਗ਼ਾਨਿਸਤਾਨ ਦੀ ਰਾਜਧਾਨੀ ਵਿਚ ਹੋਏ ਧਮਾਕੇ ਬਾਰੇ ਕੋਈ ਹੋਰ ਪੁਖ਼ਤਾ ਜਾਣਕਾਰੀ ਨਹੀਂ ਸੀ।

ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਬਹੁਤੇ ਹਮਲਿਆਂ ਦੇ ਨਾਲ਼ ਅਫਗ਼ਾਨਿਸਤਾਨ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਹਿੰਸਾ ਵਧ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਈਐਸ ਦੇ ਆਤਮਘਾਤੀ ਹਮਲਾਵਰ ਨੇ ਕਾਬੁਲ ਵਿੱਚ ਇੱਕ ਮਸਜਿਦ ਉੱਤੇ ਹਮਲਾ ਕਰਕੇ ਵਾਇਜ਼ ਦੀ ਹੱਤਿਆ ਕਰ ਦਿੱਤੀ ਸੀ ਜਿਸ ਵਿੱਚ ਅੱਠ ਹੋਰ ਜ਼ਖ਼ਮੀ ਹੋ ਗਏ ਸਨ।

ਸੰਯੁਕਤ ਰਾਜ ਅਮਰੀਕਾ ਨੇ ਇਲਜ਼ਾਮ ਲਾਇਆ ਹੈ ਕਿ ਇਸ ਗਰੁੱਪ ਨੇ ਪਿਛਲੇ ਮਹੀਨੇ ਰਾਜਧਾਨੀ ਦੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ 24 ਲੋਕਾਂ ਦੇ ਨਾਲ਼ 2 ਨਵ ਜੰਮੇ ਬੱਚਿਆਂ ਦੀ ਵੀ ਮੌਤ ਹੋ ਗਈ ਸੀ।

ਵਾਸ਼ਿੰਗਟਨ ਦੇ ਸ਼ਾਂਤੀ ਦੂਤ ਜ਼ਲਮੈ ਖ਼ਲੀਲਜਾਦ ਇਸ ਹਫ਼ਤੇ ਦੇ ਸ਼ੁਰੂ ਵਿਚ ਤਾਲੀਬਾਨ ਨਾਲ਼ ਸੰਯੁਕਤ ਰਾਜ ਦੇ ਸ਼ਾਂਤੀ ਸਮਝੌਤੇ ਨੂੰ ਮੁੜ ਤੋਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸਦੀ ਉਮੀਦ ਕੀਤੀ ਜਾਂਦੀ ਹੈ ਕਿ ਆਖ਼ਰਕਾਰ ਉਹ ਆਈਐਸ ਨਾਲ ਜੁੜੇ ਲੜਾਈ ਵਿਚ ਵਿਦਰੋਹੀ ਸਮੂਹ ਨੂੰ ਸ਼ਾਮਲ ਕਰਨਗੇ।

ABOUT THE AUTHOR

...view details