ਹੈਦਰਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਚ ਇੱਕ ਬੱਸ ਚ ਹੋਏ ਧਮਾਕੇ ਚ ਚੀਨੀ ਇੰਜੀਨੀਅਰ ਸਮੇਤ ਅੱਠ ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਅਖਬਾਰ ਡਾਨ ਦੇ ਮੁਤਾਬਿਕ ਇਹ ਧਮਾਕਾ ਖੈਬਰ ਪਖਤੂਨਖਵਾ ਦੇ ਉਪਰੀ ਕੋਹਿਸਤਾਨ ਜਿਲ੍ਹੇ ਚ ਹੋਇਆ ਹੈ। ਜਿਸ ਬੱਸ ਚ ਧਮਾਕਾ ਹੋਇਆ ਉਹ ਇੱਕ ਪਾਣੀ ਬਿਜਲੀ ਪਲਾਂਟ ਦੇ ਕਾਮਿਆਂ ਨੂੰ ਲੈ ਕੇ ਜਾ ਰਹੀ ਸੀ।
ਉੱਪਰੀ ਕੋਹਿਸਤਾਨ ਦੇ ਕਮਿਸ਼ਨਰ ਆਰਿਫ ਖਾਨ ਯੁਸੁਫਜਈ ਦੇ ਮੁਤਾਬਿਕ ਇਹ ਘਟਨਾ ਸਵੇਰ ਕਰੀਬ ਸਾਢੇ ਸੱਤ ਵਜੇ ਹੋਈ ਜਦੋ ਇੱਕ ਕੋਸਟਰ ਬਰਸੀਨ ਸ਼ਿਵਿਰ ਤੋਂ 30 ਤੋਂ ਜਿਆਦਾ ਕਾਮਿਆਂ ਨੂੰ ਕੰਮ ਵਾਲੀ ਥਾਂ ਤੇ ਲੈ ਕੇ ਜਾ ਰਿਹਾ ਸੀ। ਉਨ੍ਹਾਂ ਨੇ ਕਿ ਘਟਨਾ ਦੇ ਸਮੇਂ ਬੱਸ ਚ ਵਿਦੇਸ਼ੀ ਇੰਜੀਨੀਅਰ ਅਤੇ ਸਤਾਨਕ ਮਜਦੂਰ ਸਵਾਰ ਸੀ। ਯੂਸੁਫਜ਼ਈ ਨੇ ਕਿਹਾ ਕਿ ਵਿਸਫੋਟ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਹੈ ਅਤੇ ਬਚਾਅ ਅਭਿਆਨ ਜਾਰੀ ਹੈ। ਪੁਲਿਸ ਅਤੇ ਰੇਂਜਰਸ ਨੇ ਘਟਨਾਸਥਾਨ ਦੀ ਘੇਰਾਬੰਦੀ ਕੀਤੀ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਉੱਪਰੀ ਕੋਹਿਸਤਾਨ ਜਿਲ੍ਹਾ ਮੁੱਖ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਸਾਰੇ ਅਧਿਕਾਰੀ ਬਲਾਸਟ ਹੋਣ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ। ਅਧਿਕਾਰੀ ਕਹਿ ਰਹੇ ਹਨ ਇਹ ਇੱਕ ਵਿਸਫੋਟ ਦੀ ਤਰ੍ਹਾਂ ਲਗ ਰਿਹਾ ਹੈ ਪਰ ਇਹ ਹਾਦਸਾ ਹੈ ਜਾ ਧਮਾਕਾ ਇਸਦੀ ਜਾਂਚ ਜਾਰੀ ਹੈ।