ਇਸਲਾਮਾਬਾਦ: ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਬੰਬ ਧਮਾਕਾ ਹੋਇਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਲਗਭਗ 13 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਪਾਕਿਸਤਾਨ ਮੀਡੀਆ ਮੁਤਾਬਕ, ਬਲੂਚਿਸਤਾਨ ਦੇ ਨਿਸਾਰਾਬਾਦ ਜ਼ਿਲ੍ਹੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਵਿਚ ਬੰਬ ਲਗਾਕੇ ਇਸ ਨੂੰ ਡੇਰਾ ਮੁਰਾਦ ਜਮਾਲੀ ਸ਼ਹਿਰ ਦੇ ਮਜ਼ਦੂਰ ਚੌਕ ਖੇਤਰ ਦੇ ਬਾਹਰ ਖੜ੍ਹਾ ਕਰ ਦਿੱਤਾ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਬਚਾਅ ਦਲ, ਪੁਲਿਸ ਕਰਮੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਲਾਸ਼ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪਾਕਿਸਤਾਨ 'ਚ ਬੰਬ ਧਮਾਕਾ, ਇੱਕ ਦੀ ਮੌਤ, 13 ਜ਼ਖ਼ਮੀ
ਪਾਕਿਸਤਾਨ 'ਚ ਬੰਬ ਧਮਾਕਾ। ਮੋਟਰਸਾਈਕਲ ਨਾਲ ਵਿਸਫੋਟਕ ਬੰਨ੍ਹ ਕੇ ਦਿੱਤਾ ਘਟਨਾ ਨੂੰ ਅੰਜਾਮ। ਇੱਕ ਵਿਅਕਤੀ ਦੀ ਮੌਤ ਤੇ 13 ਜ਼ਖ਼ਮੀ, ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ।
ਫ਼ਾਈਲ ਫ਼ੋਟੋ
ਡਾਕਟਰਾਂ ਸ਼ੱਕ ਪ੍ਰਗਟਾਇਆ ਕਿ ਤਿੰਨ ਲੋਕ ਹੋਰ ਗੰਭੀਰ ਤੌਰ ਉਤੇ ਜ਼ਖਮੀ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਨੇ ਕਿਹਾ ਕਿ ਬੰਬ ਧਮਾਕੇ ਲਈ ਛੇ ਤੋਂ ਅੱਠ ਕਿਲੋਗ੍ਰਾਮ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਅਤੇ ਰਿਮੋਰਟ ਦੀ ਮਦਦ ਨਾਲ ਧਮਾਕੇ ਨੂੰ ਅੰਜ਼ਾਮ ਦਿੱਤਾ ਗਿਆ।
ਸੁਰੱਖਿਆ ਬਲਾਂ ਨੇ ਖੇਤਰ ਦੀ ਘੇਰਾਬੰਦੀ ਕਰਕੇ ਆਸਪਾਸ ਦੇ ਖੇਤਰਾਂ ਵਿਚ ਬੰਬ ਧਮਾਕੇ ਦੇ ਸ਼ੱਕੀਆਂ ਦੀ ਤਲਾਸ਼ ਸੁਰੂ ਕਰ ਦਿੱਤੀ ਹੈ। ਅਜੇ ਤੱਕ ਇਸ ਮਾਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਠਗਨ ਨੇ ਨਹੀਂ ਲਈ ਹੈ।