ਪੰਜਾਬ

punjab

ETV Bharat / international

ਅਫ਼ਗਾਨਿਸਤਾਨ 'ਚ ਬੰਬ ਧਮਾਕਾ, 12 ਮਰੇ, 179 ਜ਼ਖਮੀ - ਬੰਬ ਧਮਾਕਾ

ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ 'ਚ ਇੱਕ ਆਤਮਘਾਤੀ ਕਾਰ ਬੰਬ ਧਮਾਕੇ 'ਚ 12 ਲੋਕਾਂ ਦੀ ਮੌਤ ਤੇ 179 ਲੋਕ ਜ਼ਖ਼ਮੀ ਹੋ ਗਏ ਹਨ। ਇਸ ਆਤਮਘਾਤੀ ਧਮਾਕੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ।

ਫੋਟੋ

By

Published : Jul 8, 2019, 11:25 AM IST

ਕਾਬੁਲ: ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਆਤਮਘਾਤੀ ਕਾਰ ਬੰਬ ਧਮਾਕੇ 'ਚ ਘਟੋਂ-ਘਟ 12 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਇਸ ਧਮਾਕੇ 'ਚ 179 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਆਤਮਘਾਤੀ ਧਮਾਕੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਗਜ਼ਨੀ ਖੇਤਰ ਦੇ ਗਵਰਨਰ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਇਹ ਹਮਲਾ ਐਤਵਾਰ ਸਵੇਰੇ ਲਗਭਗ 8:30 ਵਜੇ ਗਜ਼ਨੀ ਸ਼ਹਿਰ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਦੇ ਮੁੱਖ ਦਫ਼ਤਰ ਦੇ ਕੋਲ ਹੋਇਆ ਹੈ।

ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ 'ਚ 8 ਅਫ਼ਗਾਨ ਸਿਕਿਓਰਟੀ ਫੋ਼ਰਸ ਦੇ ਮੈਂਬਰ ਤੇ 4 ਆਮ ਨਾਗਰਿਕ ਸ਼ਾਮਲ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਪੰਜਾਬ ਨੇ ਹਾਸਲ ਕੀਤੀ ਨਵੀਂ ਉਪਲਬਧੀ

ਜ਼ਿਕਰਯੋਗ ਹੈ ਕਿ ਇਹ ਆਤਮਘਾਤੀ ਬੰਬ ਧਮਾਕਾ ਕਤਰ ਦੇ ਅਫ਼ਗਾਨਿਸਤਾਨ 'ਚ ਸ਼ਾਂਤੀ ਬਹਾਲ 'ਤੇ ਹੋਣ ਵਾਲੀ ਕਾਨਫ਼ਰੰਸ ਤੋਂ ਠੀਕ ਪਹਿਲਾਂ ਹੋਇਆ ਹੈ। ਇਹ ਸ਼ਾਂਤੀ ਕਾਨਫਰੰਸ ਗ਼ੈਰ ਰਸਮੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਤਾਲਿਬਾਨ ਅਤੇ ਕਾਬੁਲ ਸਰਕਾਰ ਦੇ ਪ੍ਰਤੀਨਿਧਾਂ ਵਿਚਕਾਰ ਹੋ ਰਹੀ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਨੂੰ "ਮਨੁੱਖਤਾ ਦੇ ਵਿਰੁੱਧ ਅਪਰਾਧ" ਕਰਾਰ ਦਿੱਤਾ ਹੈ ਅਤੇ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਗਨੀ ਨੇ ਕਿਹਾ, "ਇਸ ਹਮਲੇ ਨੂੰ ਅੰਜਾਮ ਦੇ ਕੇ ਤਾਲਿਬਾਨ ਨੇ ਵਿਖਾ ਦਿੱਤਾ ਹੈ ਕਿ ਉਹ ਕਹਿ ਕੁੱਝ ਹੋਰ ਰਹੇ ਹਨ ਤੇ ਕਰ ਕੁੱਝ ਹੋਰ ਰਹੇ ਹਨ।

ABOUT THE AUTHOR

...view details