ਡਾਕਾ: ਕੋਰੋਨਾ ਦਾ ਕਹਿਰ ਅੱਜੇ ਰੁੱਕਿਆ ਨਹੀਂ ਹੈ। ਮਾਸਕ ਨੂੰ ਹਰ ਥਾਂ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਬੰਗਲਾਦੇਸ਼ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਕਾਬੂ ਕਰਨ ਲਈ ਇੱਕ ਮਹੱਤਵਪੂਰਨ ਫ਼ੈਸਲਾ ਕੀਤਾ। ਸਰਕਾਰ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਪ੍ਰਤੀ ਸਖ਼ਤ ਰੁਖ਼ ਅਪਣਾਇਆ ਤੇ ਫ਼ੈਸਲਾ ਕੀਤਾ ਕਿ ਅਜਿਹੇ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਸੇਵਾ ਨਹੀਂ ਦਿੱਤੀ ਜਾਵੇਗੀ।
ਮਾਸਕ ਨਾ ਪਾਉਣ ਵਾਲਿਆਂ 'ਤੇ ਬੰਗਲਾਦੇਸ਼ ਸਰਕਾਰ ਦੀ ਨਵੀਂ ਪਾਲਿਸੀ - ਬੰਗਲਾਦੇਸ਼ 'ਚ ਕੋਰੋਨਾ ਵਾਇਰਸ
ਕੋੋਵਿਡ-19 ਦੇ ਪ੍ਰਕੋਪ 'ਤੇ ਕਾਬੂ ਕਰਨ ਨੂੰ ਮੱਦੇਨਜ਼ਰ ਰੱਖਦੇ ਬੰਗਲਾਦੇਸ਼ ਦੀ ਸਰਕਾਰ ਨੇ 'ਨੋ ਮਾਸਕ, ਨੋ ਸਰਵਿਸ' ਪਾਲਿਸੀ ਕੱਢੀ ਹੈ। ਆਓ ਜਾਣਦੇ ਹਾਂ ਕਿ ਹੈ ਇਹ ਨਿਤੀ......
ਬੰਗਲਾਦੇਸ਼ ਸਰਕਾਰ ਦੀ ਨਵੀਂ ਪਾਲਿਸੀ
ਇਸ ਦੇ ਨਾਲ ਹੀ ਸਰਕਾਰ ਦੇ ਫ਼ੈਸਲੇ ਮੁਤਾਬਕ, ਬਿਨਾਂ ਮਾਸਕ ਕੋਈ ਵੀ ਦਫ਼ਤਰਾਂ 'ਚ ਦਾਖ਼ਲ ਨਹੀਂ ਹੋ ਪਾਵੇਗਾ। ਸਾਰੇ ਦਫ਼ਤਰਾਂ 'ਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ 'ਨੋ ਮਾਸਕ. ਨੋ ਸਰਵਿਸ' ਦਾ ਬੋਰਡ ਲਗਾਇਆ ਜਾਵੇਗਾ।
ਦੱਸ ਦਈਏ ਕਿ ਬੰਗਲਾਦੇਸ਼ 'ਚ ਕੋਰੋਨਾ ਵਾਇਰਸ ਦੇ 398,815 ਮਾਮਲੇ ਹੋ ਚੁੱਕੇ ਹੈ ਤੇ ਉੱਥੇ ਮੌਤਾਂ ਦਾ ਆਂਕੜਾ 5,803 ਹੈ।