ਵੈਲਿੰਗਟਨ: ਆਸਟ੍ਰੇਲੀਆ ਦੇ ਨਾਲ ਨਾਲ ਨਿਊਜ਼ੀਲੈਂਡ ਨੇ ਵੀ ਚੀਨੀ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਇੱਕ ਗ੍ਰਾਫਿਕ ਟਵੀਟ ਦੀ ਨਿੰਦਾ ਕੀਤੀ ਹੈ। ਇਸ ’ਚ ਇੱਕ ਫਰਜ਼ੀ ਤਸਵੀਰ ਸਾਂਝਾ ਕੀਤੀ ਗਈ ਹੈ, ਜਿਸ ’ਚ ਇੱਕ ਆਸਟ੍ਰੇਲੀਆਈ ਫੌਜੀ ਨੂੰ ਮੁਸਕੁਰਾਉਂਦੇ ਹੋਏ ਇੱਕ ਬੱਚੇ ਦੇ ਗਲੇ ’ਤੇ ਖ਼ੂਨ ਨਾਲ ਲਿਬੜਿਆ ਹੋਇਆ ਚਾਕੂ ਰੱਖਿਆ ਹੋਇਆ ਦਿਖਾਇਆ ਗਿਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਆਪਣਾ ਵਿਰੋਧ ਸਿੱਧੇ ਚੀਨੀ ਅਧਿਕਾਰੀਆਂ ਸਾਹਮਣੇ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ, "ਇਹ ਤਸਵੀਰ ਤੱਥਾਂ ਦੇ ਅਧਾਰ ’ਤੇ ਸਹੀ ਨਹੀਂ ਹਨ। ਅਜਿਹੇ ’ਚ ਆਪਣੇ ਸਿਧਾਤਾਂ ਦਾ ਪਾਲਣ ਕਰਦੇ ਹੋਏ ਜਦੋਂ ਵੀ ਅਜਿਹੀਆਂ ਤਸਵੀਰਾਂ ਵਰਤੋ ’ਚ ਲਿਆਦੀਆਂ ਜਾਣਗੀਆਂ, ਅਸੀਂ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਾਂਗੇ ਤੇ ਸਹੀ ਮਾਇਨੇ ’ਚ ਸਾਹਮਣੇ ਰਖਾਂਗੇ।
ਉੱਧਰ ਚੀਨ ਵੀ ਇਸ ਟਵੀਟ ਤੋਂ ਪਿੱਛੇ ਨਹੀਂ ਹੱਟਿਆ ਹੈ ਤੇ ਉਸਨੇ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਹੈ।