ਨਵੀਂ ਦਿੱਲੀ: ਮੋਦੀ ਸਰਕਾਰ ਨੇ ਜਦੋਂ ਤੋਂ ਜੰਮੂ- ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਹੈ, ਪਾਕਿਸਤਾਨ ਇਸ ਦੇ ਵਿਰੁੱਧ ਲਗਾਤਾਰ ਤਿੱਖੇ ਵਾਰ ਕਰ ਰਿਹਾ ਹੈ। ਪਾਕਿ ਨੂੰ ਕਸ਼ਮੀਰ ਮੁੱਦੇ ਨੂੰ ਲੈ ਕੇ ਹਰ ਪਾਸੋਂ ਮੁੰਹ ਦੀ ਖਾਣੀ ਪੈ ਰਹੀ ਹੈ, ਇਸ ਦੇ ਬਾਵਜੂਦ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਤੋਂ ਪਿਛੇ ਨਹੀਂ ਹੱਟ ਰਿਹਾ ਹੈ।
ਅਸਾਮ NRC ਮਾਮਲਾ: ਪਾਕਿ ਪੀਐੱਮ ਇਮਰਾਨ ਖ਼ਾਨ ਨੇ ਮੁੜ ਘੇਰੀ ਮੋਦੀ ਸਰਕਾਰ - ਇਮਰਾਨ ਖ਼ਾਨ
ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਭਾਰਤ 'ਤੇ ਇੱਕ ਬਾਰ ਫ਼ਿਰ ਟਿੱਪਣੀ ਕੀਤੀ ਹੈ। ਇਸ ਬਾਰ ਉਨ੍ਹਾਂ ਅਸਾਮ ਐਨਆਰਸੀ ਦੀ ਅੰਤਿਮ ਰਿਪੋਰਟ ਨੂੰ ਧਰਮ ਨਾਲ ਜੋੜਿਆ ਹੈ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਭਾਰਤ 'ਤੇ ਇੱਕ ਬਾਰ ਫ਼ਿਰ ਟਿੱਪਣੀ ਕੀਤੀ ਹੈ। ਇਮਰਾਨ ਖ਼ਾਨ ਨੇ ਟਵੀਟ ਕਰ ਕਿਹਾ, "ਭਾਰਤੀ ਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਮੋਦੀ ਸਰਕਾਰ ਵੱਲੋਂ ਮੁਸਲਮਾਨਾਂ ਦੇ ਸਫਾਏ ਦੀਆਂ ਰਿਪੋਰਟਾਂ ਨਾਲ ਦੁਨੀਆ ਭਰ ਵਿੱਚ ਖ਼ਤਰੇ ਦੀ ਘੰਟਾ ਵੱਜਣੀ ਚਾਹੀਦੀ ਹੈ। ਕਸ਼ਮੀਰ 'ਤੇ ਨਾਜਾਇਜ਼ ਕਬਜ਼ਾ ਕਰਨਾ ਮੁਸਲਮਾਨਾਂ ਵਿਰੁੱਧ ਇਸੇ ਰਣਨੀਤੀ ਦਾ ਹਿੱਸਾ ਹੈ।"
ਜ਼ਿਕਰਯੋਗ ਹੈ ਕਿ ਅਸਮ ਐਨਆਰਸੀ ਦੀ ਅੰਤਿਮ ਸੂਚੀ ਵਿੱਚ 19 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ। ਇਸ ਨਾਲ ਲੋਕਾਂ ਵੱਲੋ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਇੱਰ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸੇ ਨਾਲ ਸੂਚੀ ਵਿੱਚੋਂ ਬਾਹਰ ਕੱਢੇ ਬਿਨੈਕਾਰਾਂ ਦਾ ਭਵਿੱਖ 'ਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ ਕਿਉਂਕਿ ਇਹ ਸੂਚੀ ਅਸਾਮ ਵਿੱਚ ਜਾਇਜ਼ ਭਾਰਤੀ ਨਾਗਰਿਕਾਂ ਦੀ ਪੁਸ਼ਟੀ ਨਾਲ ਸਬੰਧਤ ਹੈ।