ਪੰਜਾਬ

punjab

ETV Bharat / international

ਅਮਰੁੱਲਾ ਸਾਲੇਹ ਦੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਨੂੰ ਅਮਰੀਕੀ ਲੀਡਰ ਦਾ ਸਮਰਥਨ - support from US leader

ਇਸ ਸਬੰਧ ਚ ਅਮਰੁੱਲਾ ਸਾਲੇਹ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਮੁਤਾਬਿਕ ਰਾਸ਼ਟਰਪਤੀ ਦੀ ਗੈਰਹਾਜਿਰੀ, ਪਲਾਇਨ, ਅਸਤੀਫਾ ਜਾਂ ਮੌਤ ਹੋਣ ਜਾਣ ’ਤੇ ਉਪ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ।

ਅਮਰੁੱਲਾ ਸਾਲੇਹ ਦੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਨੂੰ ਅਮਰੀਕੀ ਲੀਡਰ ਦਾ ਸਮਰਥਨ
ਅਮਰੁੱਲਾ ਸਾਲੇਹ ਦੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਨੂੰ ਅਮਰੀਕੀ ਲੀਡਰ ਦਾ ਸਮਰਥਨ

By

Published : Aug 19, 2021, 5:10 PM IST

ਅਫਗਾਨਿਸਤਾਨ: ਤਾਲਿਬਾਨ ਨੇ ਅਫਗਾਨਿਸਤਾਨ ਚ ਆਪਣਾ ਪੂਰਾ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਉੱਥੇ ਦੀ ਸਥਿਤੀ ਕਿਸੇ ਤੋਂ ਵੀ ਲੁਕੀ ਨਹੀਂ ਹੈ। ਇਸਦੇ ਚੱਲਦੇ ਹੁਣ ਉੱਥੇ ਹੀ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਆਪਣੇ ਆ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨ ਦਿੱਤਾ ਹੈ।

ਇਸ ਸਬੰਧ ਚ ਅਮਰੁੱਲਾ ਸਾਲੇਹ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਮੁਤਾਬਿਕ ਰਾਸ਼ਟਰਪਤੀ ਦੀ ਗੈਰਹਾਜਿਰੀ, ਪਲਾਇਨ, ਅਸਤੀਫਾ ਜਾਂ ਮੌਤ ਹੋਣ ਜਾਣ ’ਤੇ ਉਪ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ। ਉਹ ਮੌਜੂਦਾ ਸਮੇਂ ਚ ਆਪਣੇ ਦੇਸ਼ ਦੇ ਅੰਦਰ ਹਨ ਅਤੇ ਮੈਂ ਇੱਕ ਜਾਇਜ਼ ਨਿਗਰਾਨ ਪ੍ਰਧਾਨ ਹਾਂ। ਮੈਂ ਉਨ੍ਹਾਂ ਦੇ ਸਮਰਥਨ ਅਤੇ ਸਹਿਮਤੀ ਲਈ ਸਾਰੇ ਨੇਤਾਵਾਂ ਨਾਲ ਸੰਪਰਕ ਕਰ ਰਿਹਾ ਹਾਂ।

ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ, ਜਿਨ੍ਹਾਂ ਨੇ ਆਪਣੇ ਆਪ ਨੂੰ ਯੁੱਧਗ੍ਰਸਤ ਦੇਸ਼ ਦਾ ਰਾਸ਼ਟਰਪਤੀ ਐਲਾਨਿਆ ਹੈ, ਵੀਰਵਾਰ ਨੂੰ ਅਮਰੀਕੀ ਨੀਤੀ ਵਿਸ਼ਲੇਸ਼ਕ ਦਾ ਸਮਰਥਨ ਪ੍ਰਾਪਤ ਹੋਇਆ, ਜਿਨ੍ਹਾਂ ਨੇ ਦੱਖਣੀ ਏਸ਼ੀਆਈ ਦੇਸ਼ ਦੇ ਸੰਵਿਧਾਨ ਦਾ ਸਮਰਥਨ ਕਰਨ ਦਾ ਹਵਾਲਾ ਦਿੱਤਾ।

ਇਸ ਤੋਂ ਇਲਾਵਾ ਦੱਸ ਦਈਏ ਕਿ ਟਵੀਟਰ ਨੇ ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਅਰੁੱਲਾ ਸਾਲੇਹ ਦਾ ਅਧਿਕਾਰੀ ਅਕਾਉਂਟ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟਵਿੱਟਰ ਨੇ ਅਮਰੁੱਲਾ ਸਾਲੇਹ ਦੇ ਦਫਤਰ ਨਾਲ ਜੁੜ ਸਾਰੇ ਖਾਤਿਆਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਐਤਵਾਰ ਨੂੰ ਤਾਲਿਬਾਨ ਦੇ ਕਾਬੁਲ ਚ ਕਬਜਾ ਕਰਦੇ ਹੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ ਹਾਲਾਂਕਿ ਕਾਬੁਲ ਚ ਰੂਸੀ ਦੂਤਾਵਾਸ ਨੇ ਕਿਹਾ ਸੀ ਕਿ ਗਨੀ ਚਾਰ ਕਾਰਾਂ ਅਤੇ ਨਕਦੀ ਨਾਲ ਭਰੇ ਇੱਕ ਹੈਲੀਕਾਪਟਰ ਦੇ ਨਾਲ ਕਾਬੁਲ ਰਵਾਨਾ ਤੋਂ ਰਵਾਨਾ ਹੋਏ ਸੀ।

ਇਹ ਵੀ ਪੜੋ: ਜਾਣੋ: ਆਖਰ ਚੀਨ ਤਾਲਿਬਾਨ ਦੀ ਕਿਉਂ ਕਰ ਰਿਹੈ ਹਮਾਇਤ

ABOUT THE AUTHOR

...view details