ਪੰਜਾਬ

punjab

ETV Bharat / international

ਰੂਸ ਨੇ ਅਮਰੀਕੀ ਜਾਸੂਸ ਨੂੰ ਸੁਣਾਈ 16 ਸਾਲ ਦੀ ਸਜ਼ਾ

ਰੂਸ ਦੀ ਅਦਾਲਤ ਨੇ ਇੱਕ ਅਮਰੀਕੀ ਨੂੰ ਜਾਸੂਸੀ ਦੇ ਦੋਸ਼ ਵਿੱਚ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਾਸਕੋ ਸਿਟੀ ਕੋਰਟ ਨੇ ਉਸ ਨੂੰ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਕਲੋਨੀ ਵਿੱਚ 16 ਸਾਲ ਦੀ ਸਜ਼ਾ ਸੁਣਾਈ।

American sentenced to 16 years in Russia on spying charges
ਰੂਸ ਨੇ ਅਮਰੀਕੀ ਜਸੂਸ ਨੂੰ ਸੁਣਾਈ 16 ਸਾਲ ਦੀ ਸਜ਼ਾ

By

Published : Jun 15, 2020, 4:58 PM IST

ਮਾਸਕੋ: ਰੂਸ ਦੀ ਅਦਾਲਤ ਨੇ ਇੱਕ ਅਮਰੀਕੀ ਨੂੰ ਜਾਸੂਸੀ ਦੇ ਦੋਸ਼ ਵਿੱਚ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਅਰਜ਼ੀ ਨੂੰ 'ਰਾਜਨੀਤਕ' ਕਰਾਰ ਕਰਕੇ ਰੱਦ ਕਰ ਦਿੱਤਾ ਹੈ।

ਮਾਸਕੋ ਸਿਟੀ ਕੋਰਟ ਨੇ ਸੋਮਵਾਰ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਪੌਲ ਵ੍ਹੀਲਨ ਦੀ ਸਜ਼ਾ 'ਤੇ ਸੁਣਵਾਈ ਕੀਤੀ ਅਤੇ ਉਸ ਨੂੰ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਕਲੋਨੀ ਵਿੱਚ 16 ਸਾਲ ਦੀ ਸਜ਼ਾ ਸੁਣਾਈ।

ਵ੍ਹੀਲਨ ਨੇ ਆਪਣੀ ਨਿਰਦੋਸ਼ਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ। ਯੂਐਸ ਅੰਬੈਸੀ ਨੇ ਵ੍ਹੀਲਨ ਦੇ ਮੁਕੱਦਮੇ ਨੂੰ ਅਣਉਚਿਤ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ਪੁਲਿਸ ਹੱਥੋਂ ਇੱਕ ਹੋਰ ਅਫਰੀਕੀ ਮੂਲ ਦੇ ਨਾਗਰਿਕ ਦੀ ਮੌਤ, ਲੋਕਾਂ ਦਾ ਫੁੱਟਿਆ ਰੋਹ

ਵ੍ਹੀਲਨ ਦੇ ਭਰਾ ਡੇਵਿਡ ਨੇ ਕਿਹਾ ਕਿ ਵਕੀਲ ਉਸ ਫੈਸਲੇ ਦੀ ਅਪੀਲ ਕਰਨਗੇ ਜਿਸ ਵਿੱਚ ਉਸ ਨੂੰ ਰਾਜਨੀਤਕ ਕਰਾਰ ਦਿੱਤਾ ਗਿਆ ਹੈ।

ABOUT THE AUTHOR

...view details