ਵਾਸ਼ਿੰਗਟਨ: ਅਮਰੀਕਾ ਨੇ ਅਫਗਾਨਿਸਤਾਨ ਵਿਚ ਲਗਾਤਾਰ ਵਿਗੜ ਰਹੀ ਸਥਿਤੀ ਨੂੰ ਵੇਖਦੇ ਹੋਏ ਰੂਸ ਅਤੇ ਚੀਨ ਨਾਲ ਸੰਪਰਕ ਕੀਤਾ ਹੈ।ਜੋ ਬਾਇਡੇਨ ਪ੍ਰਸ਼ਾਸਨ ਦੁਆਰਾ ਇਹ ਸੰਪਰਕ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਹੈ।ਜਦੋਂ ਅਮਰੀਕਾ ਨੂੰ ਇਸ ਗੱਲ ਦਾ ਡਰ ਹੈ ਕਿ ਤਾਲਿਬਾਨ ਨੂੰ ਅਲੱਗ ਥਲੱਗ ਕਰਨ ਉਤੇ ਮਾਸਕੋ ਅਤੇ ਬੀਜਿੰਗ ਦੋਨਾਂ ਵਿਚ ਕੋਈ ਇਕ ਅੰਤਰਰਾਸ਼ਟਰੀ ਸਹਿਮਤੀ ਨੂੰ ਤੋੜ ਸਕਦੇ ਹਨ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸੋਮਵਾਰ ਨੂੰ ਚੀਨ ਅਤੇ ਰੂਸ ਦੇ ਹਮਰੁਤਬਿਆਂਨਾਲ ਅਫਗਾਨਿਸਤਾਨ ਬਾਰੇ ਚਰਚਾ ਕੀਤੀ ਹੈ।ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਹੈ ਕਿ ਅਮਰੀਕਾ ਦੁਆਰਾ ਕਾਬੁਲ ਵਿਚ ਆਪਣਾ ਦੂਤਾਵਾਸ ਖਾਲੀ ਕਰਨ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰੀ ਬਾਂਗ ਅਤੇ ਰੂਸੀ ਵਿਦੇਸ਼ ਮੰਤਰੀ ਸਗੋਈ ਲਾਵਰੋਵ ਨੂੰ ਕਾਲ ਕੀਤੀ ਹੈ।ਚੀਨ ਨੇ ਕੁੱਝ ਹਫਤੇ ਪਹਿਲਾਂ ਤਾਲਿਬਾਨ ਨਾਲ ਕੰਮ ਕਰਨ ਦੀ ਰੁਚੀ ਦਿਖਾਈ ਹੈ।ਜਦੋਂ ਕਿ ਅਫਗਾਨਿਸਤਾਨ ਰੂਸ ਦਾ ਆਪਣਾ ਇਤਿਹਾਸ ਰਿਹਾ ਹੈ ।