ਪੰਜਾਬ

punjab

ETV Bharat / international

ਅਫ਼ਗਾਨਿਸਤਾਨ ਲਈ ਆਸ ਦੀ ਕਿਰਨ - ਐਸਜੇਐਸ ਧਾਲੀਵਾਲ ਦਾ ਲੇਖ

ਸਾਲ 2001 ਵਿੱਚ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਸ਼ਾਤੀ ਸਥਾਪਤੀ ਦੀ ਜੰਗ ਦਾ ਆਗਾਜ਼ ਕਰਨ ਲਈ ਸੈਨਿਕ ਆਪਰੇਸ਼ਨ ਐਂਡਯੂਰਿੰਗ ਫ਼ਰੀਡਮ (ਚਿਰਸਥਾਈ ਅਜ਼ਾਦੀ) ਦੀ ਸ਼ੁਰੂਆਤ ਕੀਤੀ। ਅਮਰੀਕਾ ਨੇ ਇਹ ਸੈਨਿਕ ਆਪਰੇਸ਼ਨ ਨਾਟੋ (NATO) ਦੇ ਮੈਂਬਰ ਮੁਲਕਾਂ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਸੀ ਤਾਂ ਜੋ ਅਲ-ਕਾਇਦਾ ਅਤੇ ਤਾਲੀਬਾਨ ਦਾ ਖਾਤਮਾ ਕੀਤਾ ਜਾ ਸਕੇ।

ਅਫ਼ਗਾਨਿਸਤਾਨ ਲਈ ਆਸ ਦੀ ਕਿਰਨ
ਅਫ਼ਗਾਨਿਸਤਾਨ ਲਈ ਆਸ ਦੀ ਕਿਰਨ

By

Published : Mar 9, 2020, 10:06 PM IST

ਸਾਲ 2001 ਵਿੱਚ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਸ਼ਾਤੀ ਸਥਾਪਤੀ ਦੀ ਜੰਗ ਦਾ ਆਗਾਜ਼ ਕਰਨ ਲਈ ਸੈਨਿਕ ਆਪਰੇਸ਼ਨ ਐਂਡਯੂਰਿੰਗ ਫ਼ਰੀਡਮ (ਚਿਰਸਥਾਈ ਅਜ਼ਾਦੀ) ਦੀ ਸ਼ੁਰੂਆਤ ਕੀਤੀ। ਅਮਰੀਕਾ ਨੇ ਇਹ ਸੈਨਿਕ ਆਪਰੇਸ਼ਨ ਨਾਟੋ (NATO) ਦੇ ਮੈਂਬਰ ਮੁਲਕਾਂ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਸੀ ਤਾਂ ਜੋ ਅਲ-ਕਾਇਦਾ ਅਤੇ ਤਾਲੀਬਾਨ ਦਾ ਖਾਤਮਾ ਕੀਤਾ ਜਾ ਸਕੇ। ਭਾਵੇਂ ਉਸਾਮਾ ਬਿਨ-ਲਾਦੇਨ ਨੂੰ ਅਮਰੀਕੀ ਰਾਸ਼ਟਰਪਤੀ ਉਬਾਮਾ ਦੇ ਕਾਰਜਕਾਲ ਦੇ ਦੌਰਾਨ ਹੀ ਹਲਾਕ ਕੀਤਾ ਜਾ ਚੁੱਕਾ ਹੈ, ਤੇ ਹੁਣ ਅਲ-ਕਾਇਦਾ ਦਾ ਇੱਕ ਤਰਾਂ ਨਾਲ ਸਿਰ ਕਲਮ ਕਰ ਦਿੱਤਾ ਗਿਆ ਹੈ ਤੇ ਇਸ ਦਾ ਕੋਈ ਵੀ ਪ੍ਰਭਾਵੀ ਮੁੱਖੀ ਨਹੀਂ ਹੈ, ਪਰ ਇਸ ਦੇ ਬਨਿਸਬਤ ਤਾਲੀਬਾਨ ਨੇ ਆਪਣੀਆਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਉਂਵੇ ਹੀ ਬਾਦਸਤੂਰ ਜਾਰੀ ਰੱਖੀਆਂ ਹੋਈਆਂ ਹਨ।

ਬਾਵਜੂਦ ਇਸ ਦੇ ਕਿ ਭੂਤਪੂਰਵ ਅਮਰੀਕੀ ਉਪ-ਰਾਸ਼ਟਰਪਤੀ ਡਿੱਕ ਚੈਨੇ ਦਾ ਇਹ ਕਹਿਣਾ ਸੀ ਕਿ ਅਫ਼ਗਾਨ ਜੰਗ, ਖਾੜੀ ਜੰਗ ਵਰਗੀ ਬਿਲਕੁਲ ਨਹੀਂ ਸੀ ਅਤੇ ਇਹ ਵੀ ਕਿ ਜੰਗ ਇਸੇ ਸਖਤੀ ਤੇ ਇਸੇ ਕਠੋਰਤਾ ਨਾਲ ਜਾਰੀ ਰਹੇਗੀ, ਅਮਰੀਕਾ ਨੇ ਤਾਲੀਬਾਨ ਦੇ ਨਾਲ ਇੱਕ ਅਹਿਦਨਾਮਾ ਕਰ ਲਿਆ ਹੈ, ਜਿਸ ਨਾਲ ਪਿਛਲੇ 18 ਵਰ੍ਹਿਆਂ ਤੋਂ ਚੱਲੀ ਆ ਰਹੀ ਇਹ ਖੂਨੀਂ ਜੰਗ ਬੰਦ ਹੋ ਜਾਵੇਗੀ। ਅਮਰੀਕਾ ਅਤੇ ਤਾਲੀਬਾਨ ਦੇ ਪ੍ਰਤੀਨਿਧੀਆਂ ਵੱਲੋਂ ਦੋਹਾ ਵਿੱਚ ਦਸਤਖਤ ਕੀਤੇ ਗਏ ਇਸ ਸਮਝੌਤੇ ਦੇ ਨਾਲ ਚਿਰਸਥਾਈ ਤੇ ਹੰਢਣਸਾਰ ਸ਼ਾਂਤੀ ਦੇ ਆਸਾਰ ਪੈਦਾ ਹੁੰਦੇ ਨਜ਼ਰ ਆ ਰਹੇ ਹਨ।

ਇਹ ਸ਼ਾਤੀ ਸਮਝੌਤਾ ਚਾਰ ਪ੍ਰਮੁੱਖ ਮੁੱਦਿਆਂ ਦੇ ਆਧਾਰ ’ਤੇ ਸਿਰੇ ਚੜਿਆ ਹੈ, ਜਿਥੇ ਤਾਲੀਬਾਨ ਨੇ ਇਸ ਗੱਲ ਦੀ ਪੂਰੀ ਜੁੰਮੇਵਾਰੀ ਲਈ ਹੈ ਕਿ ਉਹ ਨਾ ਆਪਣੇ ਕਿਸੇ ਮੈਂਬਰ ਨੂੰ, ਜਾਂ ਕਿਸੇ ਹੋਰ ਅਜਿਹੇ ਅਨਸਰ ਜਾਂ ਦਹਿਸ਼ਤਗਰਦ ਗੁੱਟ ਨੂੰ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਨ ਦੇਣਗੇ, ਜਿਸ ਨਾਲ ਅਮਰੀਕਾ ਜਾਂ ਉਸਦੇ ਸਹਿਯੋਗੀ ਮੁਲਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਉਤਪੰਨ ਹੁੰਦਾ ਹੋਵੇ। ਅਤੇ ਅਮਰੀਕਾ ਇਸ ਗੱਲ ਲਈ ਸਹਿਮਤ ਹੋਇਆ ਹੈ ਕਿ ਉਹ ਇਸ ਸਮਝੌਤੇ ਦੇ ਵਿੱਚ ਮਿੱਥੇ ਸਮੇਂ ਦੇ ਅੰਦਰ ਅੰਦਰ ਹੀ ਅਫ਼ਗਾਨਿਸਤਾਨ ਵਿੱਚ ਮੌਜੂਦ ਆਪਣੀਆਂ ਸੈਨਾਵਾਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕਰੇਗਾ।

ਇਸ ਲਈ 10 ਮਾਰਚ ਤੋਂ ਸ਼ੁਰੂ ਹੋ ਕੇ, ਅਫ਼ਗਾਨਿਸਤਾਨ ਨਾਲ ਜੁੜੀਆਂ ਅਨੇਕਾਂ ਧਿਰਾਂ ਦੇ ਵਿਚਾਲੇ ਮਜਾਕਰਾਤ ਹੋਣਗੇ ਜਿਨਾਂ ਦਾ ਅੰਤਮ ਉਦੇਸ਼ ਸ਼ਾਤੀ ਸਥਾਪਤ ਕਰਨਾ ਹੈ, ਮੁੱਲਕ ਦੇ ਭਵਿੱਖ ਦਾ ਖਾਕਾ ਨਕਸ਼ਾ ਤਿਆਰ ਕਰਨਾ ਹੈਅਤੇ ਇਸ ਸਮਝੌਤੇ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਇੱਕ ਸਾਂਝੀ ਵਿਵਸਥਾ ਨੂੰ ਤਿਆਰ ਕਰਨਾ ਆਦਿ ਇਸ ਸਮਝੌਤੇ ਦੇ ਕੁਝ ਪ੍ਰਮੁੱਖ ਮਸਲੇ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਇਸ ਅਹਿਦਨਾਮੇ ਦੇ ਤਹਿਤ ਕੀਤੀ ਜਾਣ ਵਾਲੀ 1000 ਤਾਲੀਬਾਨੀ ਕੈਦੀਆਂ ਦੀ ਰਿਹਾਈ ਉਨ੍ਹਾਂ ਨੂੰ ਮੰਜ਼ੂਰ ਨਹੀਂ ਹੈ। ਇਸ ਲਈ ਕੋਈ ਵੀ ਇਸ ਗੱਲ ਦੀ ਭਵਿੱਖਬਾਣੀ ਨਹੀਂ ਕਰ ਸਕਦਾ ਹੈ ਕਿ ਇਸ ਸ਼ਾਂਤੀ ਸਮਝੌਤੇ ਦੇ ਗਰਭ ਵਿੱਚ ਅਫਗਾਨਿਸਤਾਨ ਲਈ ਕੀ ਲੁੱਕਿਆ ਹੋਇਆ ਹੈ, ਜਿੱਥੇ ਬੰਬ ਧਮਾਕੇ ਅਤੇ ਕਲਾਸ਼ਿਕੋਵ ਬੰਦੂਕਾਂ ਦੀ ਗੋਲੀਬਾਰੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਜਿਹਾ ਹੀ ਬਣ ਕੇ ਰਹਿ ਗਈ ਹੋਵੇ।

ਇਸ ਤੋਂ ਪਹਿਲਾਂ ਜੁਲਾਈ 2019 ਵਿਚ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਚਾਹੁੰਦੇ ਤਾਂ ਅਫਗਾਨਿਸਤਾਨ ਦਾ ਨਾਮੋ ਨਿਸ਼ਾਂ ਧਰਤੀ ਦੇ ਚਿਹਰਾ ਤੋਂ ਮਿਟਾ ਸਕਦੇ ਸਨ, ਪਰ ਉਨ੍ਹਾਂ ਦਾ 1 ਕਰੋੜ ਲੋਕਾਂ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਹਾਲਾਂਕਿ ਭਾਰਤ ਅੱਤਵਾਦ ਦੇ ਵਾਧੇ ਨੂੰ ਲੈ ਕੇ ਨਿਰੰਤਰ ਵਿਧਵਾ ਵਿਰਲਾਪ ਕਰਦਾ ਰਿਹਾ ਸੀ, ਪਰ ਅਮਰੀਕਾ ਨੇ ਸਾਡੇ ਡਰਾਂ, ਸਾਡੇ ਤੌਖਲਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਪਰ ਜਦੋਂ ਇਹ ਅੱਤਵਾਦ ਦੀ ਇਸ ਦਾਵਾਨਲ ਨੇ ਟਵਿਨ ਟ੍ਰੇਡ ਟਾਵਰਾਂ ਦੇ ਉੱਤੇ ਹੋਏ ਦਹਿਸ਼ਤਗਰਦ ਹਮਲੇ ਦੇ ਰੂਪ ਵਿਚ ਅਮਰੀਕਾ ਨੂੰ ਆਪਣੀਆਂ ਲਪਟਾਂ ਵਿੱਚ ਘੇਰ ਲਿਆ ਤਾਂ ਇਸ ਤੋਂ ਬਾਅਦ ਹੀ ਅਮਰੀਕਾ ਨੇ ਦਹਿਸ਼ਤਗਰਦੀ ਨਾਲ ਨਜਿੱਠਣ ਦਾ ਬੀੜਾ ਚੁੱਕਿਆ।

ਭੂਤਪੂਰਵ ਰਾਸ਼ਟਰਪਤੀ ਜਾਰਜ ਬੁਸ਼ ਨੇ ਇਸ ਯੁੱਧ ਨੂੰ ਇਕ ਛੁੱਪੇ ਤੇ ਛਾਪਲੇ ਹੋਏ ਦੁਸ਼ਮਣ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਵਜੋਂ ਕਰਾਰ ਦਿੱਤਾ। ਇਸ ਤੋਂ ਬਾਅਦ ਸਾਲ 2001 ਵਿੱਚ ਸ਼ੁਰੂ ਹੋਈ ਇਸ ਦਹਿਸ਼ਤਗਰਦੀ ਦੇ ਖਿਲਾਫ਼ ਲੜਾਈ ਵਿਚ ਕਾਬੁਲ, ਕੰਧਾਰ, ਜਲਾਲਾਬਾਦ ਅਤੇ ਹੇਰਾਤ ਵਿਚ ਸੈਂਕੜਿਆਂ ਦੀ ਤਦਾਦ ਵਿੱਚ ਹੀ ਨਿਰਦੋਸ਼ ਨਾਗਰਿਕ ਮਾਰੇ ਗਏ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਸਾਲ 2014 ਵਿਚ ਅਫਗਾਨ ਯੁੱਧ ਦੇ ਖ਼ਤਮ ਹੋਣ ਦਾ ਸੰਕੇਤ ਦਿੱਤਾ ਸੀ, ਪਰ ਲੜਾਈ ਦੇ ਪਹਿਲੇ ਛੇ ਮਹੀਨਿਆਂ ਵਿਚ 717 ਨਾਗਰਿਕ ਸਰਕਾਰੀ ਅਤੇ ਵਿਦੇਸ਼ੀ ਫੌਜੀ ਬਲਾਂ ਦੇ ਹੱਥੋਂ ਮਾਰੇ ਗਏ ਅਤੇ ਤਾਲਿਬਾਨ ਦੇ ਹਮਲਿਆਂ ਵਿਚ 531 ਨਾਗਰਿਕਾਂ ਦੀ ਮੌਤ ਹੋ ਗਈ।

ਜੰਗ ਤੋਂ ਬਾਅਦ ਦੀਆਂ ਸਮੀਖਿਆਵਾਂ ਵਿੱਚ, ਟਰੰਪ ਨੇ ਲੱਖਾਂ ਡਾਲਰ ਦੇ ਯੁੱਧ ਖਰਚਿਆਂ ਅਤੇ 2,400 ਅਮਰੀਕੀ ਸੈਨਿਕਾਂ ਦੀ ਸ਼ਹਾਦਤ ਦੀ ਬੜੀ ਸ਼ਿੱਦਤ ਅਤੇ ਗੰਭੀਰਤਾ ਨਾਲ ਨਿਖੇਧੀ ਕੀਤੀ ਸੀ ਅਤੇ ਯੁੱਧ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਹੁਣ ਸੁਪਰ ਪਾਵਰ ਅਮਰੀਕਾ ਦੀ ਲਾਲਸਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਸ ਅਫ਼ਗਾਨ ਜਾਲ ’ਚੋਂ ਬਾਹਰ ਨਿਕਲ ਆਉਣ ਦੀ ਹੈ ਅਤੇ ਦੁਨੀਆ ਵਿਚ ਆਪਣੇ ਦਬਦਬੇ ਨੂੰ ਕਾਇਮੋ-ਮੁਕਾਮ ਬਣਾਏ ਰੱਖਣ ਦੀ ਹੈ, ਹਾਲਾਂਕਿ ਤਾਲਿਬਾਨ ਨੇ ਆਪਣੀਆਂ ਘਿਨਾਉਣੀਆਂ ਖ਼ੂਨੀ ਕਾਰਵਾਈਆਂ ਨੂੰ ਰੋਕਿਆ ਨਹੀਂ ਹੈ। ਇਥੋਂ ਤੱਕ ਕਿ ਜੇ ਅਗਲੇ ਚਾਰ ਮਹੀਨਿਆਂ ਦੌਰਾਨ ਬਹੁਗਿਣਤੀ ਅਮਰੀਕੀ ਫ਼ੌਜਾਂ ਵਾਪਸ ਲੈ ਜਾਈਆਂ ਜਾਂਦੀਆਂ ਹਨ, ਤਾਂ ਇਹ ਵੀ ਸ਼ੱਕ ਹੈ ਕਿ ਜੰਗ ਦੀਆਂ ਭੁੱਖੀਆਂ ਤਾਲਿਬਾਨ ਤਾਕਤਾਂ ਅਫਗਾਨਿਸਤਾਨ ਵਿਚ ਸ਼ਾਂਤੀ ਭੰਗ ਕਰਨ ਤੋਂ ਜ਼ਰਾ ਵੀ ਗੁਰੇਜ਼ ਕਰਨਗੇ ਜਾਂ ਨਹੀਂ।

ਅਪ੍ਰੈਲ 2018 ਦੀ ਸੁੱਰਖਿਆ ਪਰਿਸ਼ਦ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਲ ਕਾਇਦਾ ਤਕਰੀਬਨ ਤਕਰੀਬਨ ਤਾਲਿਬਾਨ ਵਿੱਚ ਹੀ ਏਕੀਕ੍ਰਿਤ ਹੋ ਚੁੱਕੀ ਹੈ ਅਤੇ ਹੁਣ ਤਾਲਿਬਾਨ ਘੱਟੋ ਘੱਟ 20 ਅੱਤਵਾਦੀ ਸੰਗਠਨਾਂ ਦੇ ਹਿੱਤਾਂ ਦੀ ਰਾਖੀ ਕਰ ਰਿਹਾ ਹੈ। ਉਸ ਤਾਲਿਬਾਨ 'ਤੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਭਰੋਸਾ ਕਰਨਾ ਜਿਹੜੇ ਲਗਭਗ ਅੱਧੀ ਅਫਗਾਨਿਸਤਾਨ ਦੀ ਧਰਤੀ 'ਤੇ ਰਾਜ ਕਰਦੇ ਹਨ, ਇੱਕ ਵੱਡੀ ਬੇਵਕੂਫੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਤਾਲਿਬਾਨ, ਜਿਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਹਮਲਿਆਂ ਲਈ ਅਖਾੜਾ ਨਹੀਂ ਬਣੇਗਾ ਜਿਵੇਂ ਕਿ ਅਮਰੀਕਾ ਦੀ ਮੰਗ ਹੈ, ਨੇ ਨਾਲ ਹੀ ਇਹ ਪ੍ਰਸ਼ਨ ਵੀ ਕੀਤਾ ਹੈ ਕਿ ਸ਼ਾਂਤੀ ਸਮਝੌਤੇ ਦੇ ਸੰਦਰਭ ਵਿੱਚ ਅੱਤਵਾਦ ਦੀ ਪਰਿਭਾਸ਼ਾ ਕੀ ਹੈ ਅਤੇ ਇਸ ਦੇ ਅਰਥ ਕੀ ਹਨ।

ਉਸ ਵੇਲੇ ਕਿ ਜਦੋਂ ਯੂ ਐਨ ਖ਼ੁਦ ਹਾਲੇ ਤੱਕ ਅੱਤਵਾਦ ਦੀ ਕੋਈ ਸਹੀ ਅਤੇ ਪਾਏਦਾਰ ਪਰਿਭਾਸ਼ਾ ਨਹੀਂ ਘੜ ਸਕਿਆ ਹੈ, ਤਾਂ ਅਮਰੀਕਾ ਨੇ ਆਨਨ ਫ਼ਾਨਨ ਦੇ ਵਿੱਚ ਇਹ ਜ਼ਬਰਦਸਤੀ ਜਿਹੀ ਦਾ ਇੱਕ ਸ਼ਾਂਤੀ ਸਮਝੌਤਾ ਬਣਾ ਕੇ ਅਫਗਾਨਿਸਤਾਨ ਨੂੰ ਆਪਣੀ ਕਿਸਮਤ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ। ਭਾਰਤ, ਜਿਸਨੇ ਅਫ਼ਗਾਨਿਸਤਾਨ ਵਿੱਚ ਸਾਂਤੀ ਅਤੇ ਸਥਿਰਤਾ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਅਫਗਾਨਿਸਤਾਨ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 75,000 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਹੈ, ਅੱਤਵਾਦ ਨੂੰ ਲੈ ਕੇ ਇੱਕ ਭਾਰੀ ਕੀਮਤ ਅਦਾ ਕਰ ਰਿਹਾ ਸੀ।

ਇਹ ਜੱਗ ਜਾਹਰ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ ਨੂੰ ਸੰਭਾਲਣ ਦੀ ਸਥਿਤੀ ਅਤੇ ਸੂਰਤ ਵਿੱਚ ਭਾਰਤ ਦਾ ਕੀ ਬਣੇਗਾ। ਦੁਨੀਆ ਦੀ 90 ਪ੍ਰਤੀਸ਼ਤ ਹੈਰੋਇਨ ਸਪਲਾਈ ਅਫਗਾਨਿਸਤਾਨ ਤੋਂ ਆਉਂਦੀ ਹੈ। ਤਾਲਿਬਾਨ ਦਾ ਤਕਰੀਬਨ 60 ਪ੍ਰਤੀਸ਼ਤ ਮਾਲੀਆ ਇਕੱਲੇ ਨਸ਼ਿਆਂ ਦੀ ਤਸਕਰੀ ਤੋਂ ਇਕੱਠਾ ਹੁੰਦਾ ਹੈ। ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਨੇ ਖੁਲਾਸਾ ਕੀਤਾ ਹੈ ਕਿ ਅਫ਼ਗਾਨਿਸਤਾਨ ਨੂੰ ਹੈਰੋਇਨ ਦੇ ਉਤਪਾਦਨ ਲਈ ਲੋੜੀਂਦੇ ਰਸਾਇਣ ਭਾਰਤ ਤੋਂ ਸਪਲਾਈ ਕੀਤਾ ਜਾ ਰਿਹਾ ਸਨ। ਭਾਰਤ ਨੂੰ ਘਰੇਲੂ ਡਰੱਗ ਮਾਫੀਆ ਨੂੰ ਖਤਮ ਕਰਨ ਦੇ ਮਿਸ਼ਨ ਨੂੰ ਲੈ ਕੇ ਬੇਹੱਦ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ, ਤਾਂ ਜੋ ਇਸ ਦੇ ਨਾਲ ਨਾਲ ਤਾਲਿਬਾਨ ਦੇ ਸ਼ਾਸਨ ਨੂੰ ਵੀ ਖਤਮ ਕੀਤਾ ਜਾ ਸਕੇਗਾ।

ABOUT THE AUTHOR

...view details