ਪੰਜਾਬ

punjab

ETV Bharat / international

ਕੈਨੇਡਾ 'ਚ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਸਿੱਖ ਜੋੜਾ - ਆਸਟ੍ਰੇਲੀਆ ਦੇ ਜੰਗਲਾਂ 'ਚ ਭਿਆਨਕ ਅੱਗ

ਆਸਟ੍ਰੇਲੀਆ 'ਚ ਗਰਮੀ ਦੇ ਚਲਦੇ ਤਾਪਮਾਨ ਵੱਧ ਗਿਆ ਹੈ। ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਪਿਛਲੇ 4 ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਸੂਬਾ ਕੁਈਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਕਈ ਇਲਾਕੇ ਪਿਛਲੇ ਲੰਬੇ ਸਮੇਂ ਤੋਂ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ 'ਚ ਹਨ। ਅਜਿਹੇ 'ਚ ਇੱਕ ਵਾਰ ਫਿਰ ਕੈਨੇਡੀਅਨ ਸਿੱਖ ਲੋਕਾਂ ਦੀ ਮਦਦ ਕਰਨ ਲਈ ਸਾਹਮਣੇ ਆਏ ਹਨ। ਅਜਿਹੇ 'ਚ ਇੱਕ ਕੈਨੇਡੀਅਨ ਸਿੱਖ ਜੋੜਾ ਅੱਗ ਨਾਲ ਪ੍ਰਭਾਵਤ ਲੋਕਾਂ ਲਈ ਮੁਫ਼ਤ ਖਾਣੇ ਦੀ ਸੇਵਾ ਕਰ ਰਿਹਾ ਹੈ।

ਕੈਨੇਡਾ 'ਚ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਸਿੱਖ ਜੋੜਾ
ਕੈਨੇਡਾ 'ਚ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਸਿੱਖ ਜੋੜਾ

By

Published : Jan 5, 2020, 2:33 PM IST

ਚੰਡੀਗੜ੍ਹ : ਕੈਨੇਡਾ 'ਚ ਇੱਕ ਸਿੱਖ ਜੋੜਾ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਹੈ। ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਫਤ ਖਾਣਾ ਦੇ ਰਹੇ ਹਨ। ਇਹ ਪੰਜਾਬੀ ਜੋੜਾ ਪੂਰਬੀ ਵਿਕਟੋਰੀਆ ਦੇ ਬਰਨਸਡੇਲ ਇਲਾਕੇ 'ਚ 'ਦੇਸੀ ਗ੍ਰਿਲ' ਨਾਂਅ ਦਾ ਰੈਸਟੋਰੈਂਟ ਚਲਾਉਂਦਾ ਹੈ। ਪਿਛਲੇ 4 ਮਹੀਨੇ ਤੋਂ ਅੱਗ ਦੀਆਂ ਵੱਖ-ਵੱਖ ਘਟਨਾਵਾਂ ਕਾਰਨ ਇਲਾਕੇ 'ਚ ਰਹਿਣ ਵਾਲੇ ਸੈਂਕੜੇ ਲੋਕ ਬੇਘਰ ਹੋ ਗਏ ਹਨ। ਇਹ ਲੋਕ ਮੈਲਬਰਨ ਸਥਿਤ ਚੈਰਿਟੀ ਸਿੱਖ ਵਾਲੰਟੀਅਰ ਆਸਟ੍ਰੇਲੀਆ ਦੇ ਅਸਥਾਈ ਕੈਂਪਾਂ 'ਚ ਰਹਿ ਰਹੇ ਹਨ। ਇਹ ਜੋੜਾ ਅਤੇ ਉਸ ਦੇ ਮੁਲਾਜ਼ਮ ਖਾਣਾ ਤਿਆਰ ਕਰਕੇ ਇਸ ਐਨਜੀਓ ਨੂੰ ਦਿੰਦੇ ਹਨ, ਜਿਸ ਨਾਲ ਇਨ੍ਹਾਂ ਬੇਘਰਾਂ ਦਾ ਢਿੱਡ ਭਰ ਰਿਹਾ ਹੈ।

ਕੈਨੇਡਾ 'ਚ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਸਿੱਖ ਜੋੜਾ

ਜਾਣਕਾਰੀ ਮੁਤਾਬਕ ਇਹ ਸਿੱਖ ਜੋੜਾ ਇੱਥੇ ਪਿਛਲੇ 6 ਸਾਲ ਤੋਂ ਰਹਿ ਰਿਹਾ ਹੈ। ਕੰਵਲਜੀਤ ਸਿੰਘ ਨੇ ਕਿਹਾ, "ਮੈਨੂੰ ਲੱਗਿਆ ਕਿ ਸਾਨੂੰ ਆਪਣੇ ਸਾਥੀ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਫ਼ਰਜ ਹੈ। ਅੱਗ ਕਾਰਨ ਲੋਕ ਬੇਹਦ ਪ੍ਰਭਾਵਿਤ ਹੋਏ ਹਨ ਅਤੇ ਇਸ ਸਮੇਂ ਉਨ੍ਹਾਂ ਨੂੰ ਖਾਣਾ ਅਤੇ ਰਹਿਣ ਲਈ ਥਾਂ ਦੀ ਲੋੜ ਹੈ।"ਸਿੱਖ ਜੋੜੇ ਨੇ ਕਿਹਾ, "ਅਸੀ ਸਿੱਖ ਹਾਂ ਅਤੇ ਸਿੱਖਾਂ ਦੀ ਜ਼ਿੰਦਗੀ ਜੀਊਣ ਦੇ ਤਰੀਕੇ ਦਾ ਪਾਲਣ ਕਰ ਰਹੇ ਹਾਂ। ਅਸੀ ਉਹੀ ਕਰ ਰਹੇ ਹਾਂ ਜੋ ਅੱਜ ਹੋਰ ਆਸਟ੍ਰੇਲੀਆਈ ਨਾਗਰਿਕ ਕਰ ਰਹੇ ਹਨ।" ਉਹ ਰੋਜ਼ਾਨਾ 1000 ਲੋਕਾਂ ਲਈ ਖਾਣਾ ਤਿਆਰ ਕਰਦੇ ਹਨ।

ਹੋਰ ਪੜ੍ਹੋ :ਪੰਜਾਬ-ਹਰਿਆਣਾ 'ਚ ਘੱਟੀ ਠੰਡ, 6 ਜਨਵਰੀ ਨੂੰ ਪੈ ਸਕਦਾ ਹੈ ਮੀਂਹ

ਦੱਸਣਯੋਗ ਹੈ ਕਿ ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਪਿਛਲੇ 4 ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਸੂਬਾ ਕੁਈਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਕਈ ਇਲਾਕੇ ਪਿਛਲੇ ਲੰਬੇ ਸਮੇਂ ਤੋਂ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ 'ਚ ਹਨ।


ਸਰਕਾਰ ਨੇ ਇਸ ਸੀਜ਼ਨ 'ਚ ਤੀਜੀ ਵਾਰ ਐਮਰਜੈਂਸੀ ਦਾ ਐਲਾਨ ਕੀਤਾ ਹੈ। ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾ ਚੁੱਕੇ ਹਨ। ਇਸ ਅੱਗ ਕਾਰਨ ਹੁਣ ਤਕ ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਸਮੇਤ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ। ਜੁਲਾਈ ਤੋਂ ਹੁਣ ਤੱਕ ਨਿਊ ਸਾਊਥ ਵੇਲਸ 'ਚ 70 ਲੱਖ ਏਕੜ ਖ਼ੇਤਰ ਸੜ ਚੁੱਕਾ ਹੈ।

ABOUT THE AUTHOR

...view details