ਪੰਜਾਬ

punjab

ETV Bharat / international

ਕਾਬੁਲ ਵਿੱਚ ਆਈਈਡੀ ਧਮਾਕੇ ਵਿੱਚ ਇੱਕ ਨਾਗਰਿਕ ਜ਼ਖਮੀ

ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦੋ ਵੱਖਰੇ ਆਈਈਡੀ ਧਮਾਕੇ ਹੋਏ, ਜਿਸ ਵਿਚ ਇੱਕ ਨਾਗਰਿਕ ਜ਼ਖਮੀ ਹੋ ਗਿਆ।

ਕਾਬੁਲ ਵਿੱਚ ਆਈਈਡੀ ਧਮਾਕੇ ਵਿੱਚ ਇੱਕ ਨਾਗਰਿਕ ਜ਼ਖਮੀ
ਕਾਬੁਲ ਵਿੱਚ ਆਈਈਡੀ ਧਮਾਕੇ ਵਿੱਚ ਇੱਕ ਨਾਗਰਿਕ ਜ਼ਖਮੀ

By

Published : Nov 22, 2020, 6:05 PM IST

ਕਾਬੁਲ: ਕਾਬੁਲ ਵਿੱਚ 23 ਰਾਕੇਟ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 50 ਲੋਕ ਜ਼ਖਮੀ ਹੋਣ ਦੀ ਘਟਨਾ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਦੋ ਵੱਖਰੇ ਆਈਈਡੀ ਧਮਾਕੇ ਹੋਏ, ਜਿਸ ਵਿੱਚ ਇੱਕ ਨਾਗਰਿਕ ਜ਼ਖਮੀ ਹੋ ਗਿਆ।

ਸਮਾਚਾਰ ਏਜੰਸੀ ਸਿਨਹੂਆ ਨੇ ਕਾਬੁਲ ਪੁਲਿਸ ਦੇ ਬੁਲਾਰੇ ਫਿਰਦੌਸ ਫਰਮਾਜ ਦੇ ਹਵਾਲੇ ਨਾਲ ਕਿਹਾ, ਸਵੇਰੇ 6.10 ਵਜੇ ਹੇਸਾ-ਏ-ਹਵਲ-ਏ-ਖੈਰ ਖਾਨਾ ਮੀਨਾ ਵਿਖੇ ਇੱਕ ਟੈਕਸੀ ਵਿੱਚ ਆਈ.ਈ.ਡੀ. ਧਮਾਕਾ ਹੋਣ ਨਾਲ ਇੱਕ ਨਾਗਰਿਕ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਖਮੀ ਟੈਕਸੀ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ।

ਦੂਜਾ ਧਮਾਕਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੰਟਰ-ਕੌਂਟੀਨੈਂਟਲ ਹੋਟਲ ਨਾਲ ਜੋੜਨ ਵਾਲੀ ਇੱਕ ਸੜਕ ਸੁਲਤਾਨ ਮਹਿਮੂਦ ਵਤ ਦੇ ਕੁਝ ਮਿੰਟਾਂ ਬਾਅਦ ਹੋਇਆ, ਜਿਸ ਵਿਚ ਇਕ ਰੇਂਜਰ ਕਿਸਮ ਦੀ ਅਫਗਾਨ ਨੈਸ਼ਨਲ ਆਰਮੀ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ। ਦੂਜੇ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ, ਦੋ ਵਾਹਨਾ ਦਾ ਨੁਕਸਾਨ ਹੋਇਆ।

ਗੈਰ ਰਸਮੀ ਸੂਤਰਾਂ ਨੇ ਦੱਸਿਆ ਕਿ ਪਹਿਲੇ ਧਮਾਕੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਸਨ। ਉਸੇ ਸਮੇਂ, ਇਹ ਦੱਸਿਆ ਗਿਆ ਕਿ ਟੈਕਸੀ ਦੇਸ਼ ਦੀ ਰਾਸ਼ਟਰੀ ਖੁਫੀਆ ਏਜੰਸੀ ਨੈਸ਼ਨਲ ਸਿਕਿਓਰਿਟੀ ਡਾਇਰੈਕਟੋਰੇਟ (ਐਨਡੀਐਸ) ਦੇ ਕਰਮਚਾਰੀਆਂ ਦੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਾਬੁਲ ਦੇ ਕਈ ਹਿੱਸਿਆਂ ਵਿਚ 23 ਰਾਕੇਟ ਹਮਲੇ ਕੀਤੇ ਗਏ, ਇਸ ਤੋਂ ਬਾਅਦ ਅਫ਼ਗ਼ਾਨ ਦੀ ਰਾਜਧਾਨੀ ਵਿੱਚ ਦੋ ਆਈਈਡੀ ਧਮਾਕੇ ਹੋਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ABOUT THE AUTHOR

...view details