ਕਾਬੁਲ : ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਨੂੰ 18 ਵਰ੍ਹੇ ਪੂਰੇ ਹੋ ਚੁੱਕੇ ਹਨ। ਅੱਜ ਇਸੇ ਦਿਨ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ਉੱਤੇ ਇੱਕ ਹਮਲਾ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਅੱਧੀ ਰਾਤ ਤੋਂ ਬਾਅਦ ਕਾਬੂਲ ਦੇ ਵਿਚਕਾਰ ਧੂੰਆਂ ਛਾ ਗਿਆ ਅਤੇ ਸਾਇਰਨਾਂ ਦੀ ਆਵਾਜ਼ਾਂ ਆ ਰਹੀਆਂ ਸਨ। ਦੂਤਘਰ ਦੇ ਅੰਦਰ ਕਰਮਚਾਰੀਆਂ ਨੇ ਲਾਉਡਸਪੀਕਰ ਉੱਤੇ ਇੱਕ ਸੰਦੇਸ਼ ਸੁਣਿਆ, ਬਿਲਡਿੰਗ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਤੱਤਕਾਲ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨਾਟੋ ਮਿਸ਼ਨ ਨੇ ਵੀ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।