ਜਕਾਰਤਾ : ਇੰਡੋਨੇਸ਼ੀਆ ਵਿੱਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਬੱਚਿਆਂ ਲਈ ਕਾਲ ਬਣ ਕੇ ਆਇਆ ਹੈ। ਬੀਤੇ ਹਫ਼ਤੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਇਥੇ ਸੈਂਕੜੇ ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਚੋਂ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ।
ਇੰਡੋਨੇਸ਼ੀਆ 'ਚ ਬੱਚਿਆਂ ਦੀ ਮੌਤ ਦਰ ਦੁਨੀਆ ਦੇ ਹੋਰਨਾਂ ਦੇਸ਼ਾਂ ਨਾਲੋਂ ਜ਼ਿਆਦਾ ਹੈ। ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।
ਇੰਡੋਨੇਸ਼ੀਆ ਦੇ ਇਨ੍ਹਾਂ ਭਿਆਨਕ ਹਲਾਤਾਂ ਨੇ ਦੁਨੀਆਂ ਨੂੰ ਮੁੜ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਮਹੀਨੇ ਦੇ ਇੱਕ ਹਫ਼ਤੇ ਵਿਚਾਲੇ 100 ਤੋਂ ਬੱਚਿਆਂ ਦੀ ਡੈਲਟਾ ਵੇਰੀਐਂਟ ਕਾਰਨ ਮੌਤ ਹੋ ਗਈ ਹੈ। ਇਸ ਵੇਲੇ ਇੰਡੋਨੇਸ਼ੀਆ ਕੋਰੋਨਾ ਦੇ ਭਿਆਨਕ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ।
ਕੋਰੋਨਾ ਮਾਮਲਿਆਂ 'ਚ 12.5 ਫੀਸਦੀ ਬੱਚੇ ਪ੍ਰਭਾਵਤ