ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਇਸ ਵੇਲੇ ਅੱਧੀ ਦੁਨੀਆ ਤੱਕ ਫੈਲ ਚੁੱਕਿਆ ਹੈ। ਚੀਨ ਵਿੱਚ ਇਸ ਨਾਲ ਖ਼ਬਰ ਲਿਖੇ ਜਾਣੇ ਤੱਕ 564 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਅਤੇ 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ।
ਕੋਰੋਨਾ ਵਾਇਰਸ ਦੇ ਫ਼ੈਲਣ ਦੇ ਖਤਰੇ ਦੇ ਚਲਦਿਆਂ 41 ਇੰਟਰਟੇਨਮੈਂਟ ਸੈਂਟਰ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ 6 ਕਰੋੜ ਲੋਕਾਂ ਦੇ ਆਵਾਜਾਈ ਕਰਨ ਤੇ ਰੋਕ ਲਾ ਦਿੱਤੀ ਹਈ ਹੈ ਜਿਸ ਨਾਲ ਸੜਕਾਂ ਬਿਲਕੁਲ ਖਾਲੀ ਜਾਪਦੀਆਂ ਹਨ।
ਚੀਨ ਦੀ ਸਰਕਾਰ ਸਿਹਤ ਕਮੇਟੀ ਮੁਤਾਬਕ 31 ਸੂਹਿਆਂ ਦੇ 3,859 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੋਰੋਨਾ ਵਾਇਰਸ ਕਈ ਦੇਸ਼ਾਂ ਤੱਕ ਫੈਲ ਚੁੱਕਿਆ ਹੈ ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਚੀਨ ਲਈ ਅਤੇ ਚੀਨ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ।
ਇਸ ਵਾਇਰਸ ਦੇ ਚਲਦੇ ਭਾਰਤ ਨੇ ਚੀਨ ਤੋਂ 640 ਨਾਗਰਿਕਾਂ ਨੂੰ ਵਾਪਸ ਬੁਲਾ ਲਿਆ ਹੈ ਜੋ ਇਸ ਵੇਲੇ ਜੇਰੇ ਜਾਂਚ ਹਨ। ਭਾਰਤ ਵਿੱਚ ਵੀ ਕੋਰੋਨਾ ਦੇ ਕਈ ਕੇਸ ਵੇਖਣ ਨੂੰ ਮਿਲੇ ਹਨ ਖ਼ੈਰੀਅਤ ਹੈ ਕਿ ਇਸ ਨਾਲ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।