ਪੰਜਾਬ

punjab

ETV Bharat / international

ਕਾਬੁਲ ’ਚ ਤੜਕਸਾਰ ਹੋਏ ਮੁੜ ਧਮਾਕੇ - 5 rockets fired

ਸੋਮਵਾਰ ਸਵੇਰੇ ਕਾਬੁਲ ਹਵਾਈ ਅੱਡੇ 'ਤੇ ਪੰਜ ਰਾਕੇਟਾਂ ਨਾਲ ਹਮਲਾ ਕੀਤਾ ਗਿਆ, ਪਰ ਉਨ੍ਹਾਂ ਨੂੰ ਮਿਜ਼ਾਈਲ ਰੱਖਿਆ ਪ੍ਰਣਾਲੀ ਦੁਆਰਾ ਰੋਕ ਲਿਆ ਗਿਆ।

ਕਾਬੁਲ ’ਚ ਤੜਕਸਾਰ ਹੋਏ ਮੁੜ ਧਮਾਕੇ
ਕਾਬੁਲ ’ਚ ਤੜਕਸਾਰ ਹੋਏ ਮੁੜ ਧਮਾਕੇ

By

Published : Aug 30, 2021, 10:28 AM IST

Updated : Aug 30, 2021, 11:39 AM IST

ਚੰਡੀਗੜ੍ਹ:ਤੜਕਸਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਮੁੜ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਸਵੇਰ ਕਾਬੁਲ ਹਵਾਈ ਅੱਡੇ ’ਤੇ ਪੰਜ ਰਾਕੇਟ ਨਾਲ ਹਮਲਾ ਕੀਤਾ ਗਿਆ ਸੀ ਪਰ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਰੋਕ ਲਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਜੁੜੇ 'ਕਈ ਆਤਮਘਾਤੀ ਹਮਲਾਵਰਾਂ' ਨੂੰ ਲੈ ਕੇ ਜਾ ਰਹੇ ਸੰਭਾਵੀ ਵਾਹਨ ਨੂੰ ਐਤਵਾਰ ਨੂੰ ਯੂਐਸ ਹਵਾਈ ਹਮਲੇ ਚ ਉਡਾ ਦਿੱਤਾ ਗਿਆ ਸੀ।

ਇਹ ਵੀ ਪੜੋ: ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !

ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਅਮਰੀਕੀ ਡਰੋਨ ਨੇ ਐਤਵਾਰ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਜੁੜੇ 'ਕਈ ਆਤਮਘਾਤੀ ਹਮਲਾਵਰਾਂ' ਨੂੰ ਲੈ ਕੇ ਜਾ ਰਹੇ ਵਾਹਨ ਨੂੰ ਉਡਾ ਦਿੱਤਾ ਸੀ ਇਸ ਤੋਂ ਪਹਿਲਾਂ ਕਿ ਉਹ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੱਲ ਰਹੇ ਫੌਜੀ ਨਿਕਾਸੀ' ਤੇ ਹਮਲਾ ਕਰ ਸਕਣ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਆਈਐਸਆਈਐਸ ਦੇ ਇੱਕ ਆਤਮਘਾਤੀ ਅੱਤਵਾਦੀ ’ਤੇ ਡਰੋਨ ਨਾਲ ਹਮਲਾ ਕੀਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਹਮਲੇ ਦੌਰਾਨ 3 ਬੱਚਿਆ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਡ੍ਰੋਨ ਹਮਲੇ ’ਚ ਇੱਕ ਕਾਰ ਨੂੰ ਬੰਬ ਨਾਲ ਉਡਾ ਦਿੱਤਾ, ਜਿਸ ’ਚ ਕਈ ਆਤਮਘਾਤੀ ਹਮਲਾਵਾਰਾਂ ਦੇ ਹੋਣ ਦੀ ਗੱਲ ਆਖੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ, ਇਹ ਹਮਲਾਵਾਰ ਕਾਬੁਲ ਏਅਰਪੋਰਟ ’ਤੇ ਹਮਲਾ ਕਰਨ ਲਈ ਜਾ ਰਹੇ ਸੀ।

Last Updated : Aug 30, 2021, 11:39 AM IST

ABOUT THE AUTHOR

...view details