ਕਾਹਿਰਾ: ਮਿਸਰ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਮਿਸਰ ਦੇ ਏਨ ਸੋਖਨਾ ਸ਼ਹਿਰ ਦੇ ਕੋਲ ਸ਼ਨੀਵਾਰ ਨੂੰ ਵਾਪਰਿਆ ਸੀ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 16 ਭਾਰਤੀ ਸੈਲਾਨੀਆਂ ਦੀ ਵੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਭਾਰਤੀ ਤੇ ਮਲੇਸ਼ੀਆਈ ਸੈਲਾਨੀਆਂ ਸਮੇਤ ਕੁੱਲ 22 ਲੋਕਾਂ ਦੀ ਮੌਤ ਹੋਈ ਹੈ ਤੇ ਕਰੀਬ 8 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਸੁਰੱਖਿਆ ਸੂਤਰਾਂ ਵੱਲੋਂ ਸਾਂਝੀ ਕੀਤੀ ਗਈ ਹੈ।
ਸੁਰੱਖਿਆ ਅਧਿਕਾਰੀ ਏ.ਐਫ.ਪੀ ਨੇ ਦੱਸਿਆ ਕਿ 2 ਬਸਾਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ 'ਚ ਇੱਕ ਟੱਰਕ ਨਾਲ ਟੱਕਰ ਹੋ ਗਈ।
ਭਾਰਤੀ ਬੁਲਾਰੇ ਨੇ ਟੱਵਿਟਰ 'ਤੇ ਦੱਸਿਆ ਕਿ ਮਿਸਰ ਦੇ ਆਈਨ ਸੋਖਨਾ ਨੇੜੇ 16 ਭਾਰਤੀ ਸੈਲਾਨੀਆਂ ਨਾਲ ਭਰੀ 1 ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੂਤਘਰ ਦੇ ਅਧਿਕਾਰੀ ਸੂਏਜ ਸਿਟੀ ਤੇ ਕਾਇਰੋ ਦੇ ਹਸਪਤਾਲਾਂ ਵਿੱਚ ਲੋਕਾਂ ਦੀ ਮਦਦ ਲਈ ਮੌਜੂਦ ਹਨ। ਉਨ੍ਹਾਂ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ:ਹੇਮੰਤ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਜ਼ਿਕਰਯੋਗ ਹੈ ਕਿ ਇਹ ਘਟਨਾ ਪੋਟ ਸਈਦ ਦਮਿਤਾ ਰਾਜਮਾਰਗ ਤੇ ਬੱਸ ਦੀ ਟੱਰਕ ਨਾਲ ਟੱਕਰ ਹੋਣ ਨਾਲ ਹੋਈ ਹੈ। ਹਾਲਾਂਕਿ ਇਸ 'ਚ ਮਰਨ ਵਾਲੇ ਕਿੰਨ੍ਹੇ ਭਾਰਤੀ ਹਨ ਇਸ ਦੀ ਅਜੇ ਪੁਰੀ ਜਾਣਕਾਰੀ ਨਹੀਂ ਮਿਲੀ ਹੈ।