ਕਾਬੁਲ: ਅਫਗਾਨਿਸਤਾਨ ਦੇ 2 ਪ੍ਰਾਂਤਾਂ ਵਿੱਚ ਹੋਈਆਂ ਝੜਪਾਂ ਵਿੱਚ ਘੱਟੋ ਘੱਟ 21 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਸੈਨਾ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਅਫਗਾਨ ਨੈਸ਼ਨਲ ਆਰਮੀ ਦੀ ਸਪੈਸ਼ਲ ਆਪ੍ਰੇਸ਼ਨ ਕੋਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਦਗੀਸ ਪ੍ਰਾਂਤ ਦੇ ਕਾਦਿਸ ਜ਼ਿਲ੍ਹੇ ਦੇ ਕਾਰਚਾਗੀ ਪਿੰਡ ਵਿੱਚ ਜ਼ਮੀਨੀ ਫੌਜੀ ਬਲਾਂ ਦੀ ਸਹਾਇਤਾ ਲਈ ਕੀਤੇ ਗਏ ਹਵਾਈ ਹਮਲੇ ਵਿੱਚ 12 ਅੱਤਵਾਦੀ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ।
ਪੂਰਬੀ ਗਜ਼ਨੀ ਪ੍ਰਾਂਤ ਵਿੱਚ ਉਸ ਸਮੇਂ 9 ਤਾਲੀਬਾਨੀ ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖ਼ਮੀ ਹੋਏ ਜਦੋਂ ਸੁਰੱਖਿਆ ਬਲਾਂ ਨੇ ਅੰਡਾਰ ਜ਼ਿਲ੍ਹੇ ਦੇ ਚਾਹਰ ਦੇਵਾਰ ਇਲਾਕੇ ਵਿੱਚ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ।