ਪੰਜਾਬ

punjab

ETV Bharat / international

2016 ਏਅਰ ਕ੍ਰੈਸ਼: ਜਾਂਚ ਰਿਪੋਰਟ 'ਚ ਪੀਆਈਏ ਇੰਜੀਨੀਅਰਾਂ ਨੂੰ ਠਹਿਰਾਇਆ ਗਿਆ ਦੋਸ਼ੀ - ਏਅਰ ਲਾਈਨ ਦੇ ਇੰਜੀਨੀਅਰਾਂ

ਖੈਬਰ-ਪਖਤੂਨਖਵਾ ਸੂਬੇ ਵਿੱਚ 7 ਦਸੰਬਰ, 2016 ਨੂੰ ਜਹਾਜ਼ ਹਾਦਸੇ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਜਹਾਜ਼ ਵਿੱਚ ਤਿੰਨ ਤਕਨੀਕੀ ਵਿਗਾੜ ਸਨ ਅਤੇ ਪੀਆਈਏ ਇੰਜੀਨੀਅਰ ਇਸ ਦੇ ਲਈ ਜ਼ਿੰਮੇਵਾਰ ਸਨ।

2016 ਏਅਰ ਕ੍ਰੈਸ਼: ਜਾਂਚ ਰਿਪੋਰਟ 'ਚ ਪੀਆਈਏ ਇੰਜੀਨੀਅਰਾਂ ਨੂੰ ਠਹਿਰਾਇਆ ਗਿਆ ਦੋਸ਼ੀ
2016 ਏਅਰ ਕ੍ਰੈਸ਼: ਜਾਂਚ ਰਿਪੋਰਟ 'ਚ ਪੀਆਈਏ ਇੰਜੀਨੀਅਰਾਂ ਨੂੰ ਠਹਿਰਾਇਆ ਗਿਆ ਦੋਸ਼ੀ

By

Published : Nov 21, 2020, 6:30 AM IST

ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਕਰੀਬ ਚਾਰ ਸਾਲ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਏਅਰ ਲਾਈਨ ਦੇ ਇੰਜੀਨੀਅਰਾਂ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਤਿੰਨ ਤਕਨੀਕੀ ਵਿਗਾੜ ਸਨ ਅਤੇ ਪੀਆਈਏ ਇੰਜੀਨੀਅਰ ਇਸ ਲਈ ਜ਼ਿੰਮੇਵਾਰ ਸਨ।

ਪੀਆਈਏ ਦਾ ਜਹਾਜ਼ 7 ਦਸੰਬਰ, 2016 ਨੂੰ ਖੈਬਰ-ਪਖਤੂਨਖਵਾ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ, ਹਾਦਸੇ ਵਿੱਚ ਜਹਾਜ਼ 'ਚ ਸਵਾਰ ਸਾਰੇ 47 ਲੋਕਾਂ ਦੀ ਮੌਤ ਹੋ ਗਈ ਸੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਏਅਰ ਐਕਸੀਡੈਂਟ ਐਂਡ ਇਨਵੈਸਟੀਗੇਸ਼ਨ ਬੋਰਡ (ਏ.ਏ.ਆਈ.ਬੀ.) ਨੇ ਹਾਦਸੇ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਦੱਸਿਆ ਹੈ ਕਿ ਇਸ ਜਹਾਜ਼ ਵਿੱਚ ਤਿੰਨ ਤਕਨੀਕੀ ਵਿਗਾੜ ਸਨ ਅਤੇ ਇਸ ਦੇ ਲਈ ਏਅਰ ਲਾਈਨ ਦੇ ਇੰਜੀਨੀਅਰ ਜ਼ਿੰਮੇਵਾਰ ਸਨ।

ਬੋਰਡ ਦੇ ਪ੍ਰਮੁੱਖ ਏਅਰ ਕਮੋਡੋਰ ਓਸਮਾਨ ਗਨੀ ਨੇ ਵੀਰਵਾਰ ਨੂੰ ਸਿੰਧ ਹਾਈ ਕੋਰਟ ਨੂੰ ਇਹ ਰਿਪੋਰਟ ਸੌਂਪ ਦਿੱਤੀ।

ABOUT THE AUTHOR

...view details