ਕਾਬੁਲ: ਅਫਗਾਨਿਸਤਾਨ ਦੇ ਪਕਟੀਕਾ ਸੂਬੇ ਵਿੱਚ ਮਸਜਿਦ ਦੇ ਬਾਹਰ ਹੋਏ ਹੈਂਡ ਗ੍ਰਨੇਡ ਧਮਾਕੇ ਵਿੱਚ 20 ਨਾਗਰਿਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ, "ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਦੀ ਰਾਤ 8 ਵਜੇ ਖੈਰ ਕੋਟ ਜ਼ਿਲ੍ਹੇ ਦੇ ਮੁਹੰਮਦ ਹਸਨ ਪਿੰਡ ਦੀ ਇੱਕ ਮਸਜਿਦ ਵਿੱਚ ਰਮਜ਼ਾਨ ਦੀ ਰਾਤ ਨਮਾਜ਼ ਰਹੀ ਸੀ।"
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲ੍ਹੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਤਾਲਿਬਾਨ ਨੇ ਇਸ ਘਟਨਾ ਵਿਚ ਉਨ੍ਹਾਂ ਦੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
ਦੱਸ ਦਈਏ ਕਿ ਅਫਗਾਨਿਸਤਾਨ ਵਿਚ 2020 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਲੜਾਈ ਕਾਰਨ 500 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਅਤੇ 760 ਹੋਰ ਜ਼ਖਮੀ ਹੋਏ। ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂਐਨਏਐਮਏ) ਨੇ ਅਪ੍ਰੈਲ ਦੇ ਅਖੀਰ ਵਿਚ ਐਲਾਨ ਕੀਤਾ ਸੀ।