ਬੀਜਿੰਗ: ਚੀਨ ਦੇ ਸ਼ਾਂਕਸੀ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਇਕ ਰੈਸਟੋਰੈਂਟ ਦੀ ਇਮਾਰਤ ਡਿੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਤਕਰੀਬਨ 9.40 ਵਜੇ ਜਿਆਂਗਫੇਨ ਕਾਉਂਟੀ ਦੇ ਲਿਨਫੁਏਨ ਸ਼ਹਿਰ ਵਿੱਚ ਵਾਪਰਿਆ।
ਚੀਨ 'ਚ ਇਮਾਰਤ ਡਿੱਗਣ ਨਾਲ 17 ਦੀ ਮੌਤ - ਜਿਆਂਗਫੇਨ ਕਾਉਂਟੀ ਦੇ ਲਿਨਫੁਏਨ ਸ਼ਹਿਰ
ਚੀਨ ਦੇ ਸ਼ਾਂਕਸੀ ਪ੍ਰਾਂਤ 'ਚ ਇਕ ਇਮਾਰਤ ਦੇ ਡਿੱਗਣ ਜਾਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਦਫ਼ਤਰ ਵੱਲੋਂ ਮਿੱਲੀ ਜਾਣਕਾਰੀ ਅਨੁਸਾਰ, 28 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਹਾਲਤ ਗੰਭੀਰ ਹੈ।
ਚੀਨ 'ਚ ਇਮਾਰਤ ਡਿੱਗਣ ਨਾਲ 17 ਦੀ ਮੌਤ
ਸਿਨਹੂਆ ਨਿਊਜ਼ ਏਜੰਸੀ ਦੇ ਮੁਤਾਬਿਕ ਸ਼ਾਮ ਨੂੰ 6:52 ਮਿੰਟ ਤੱਕ 45 ਲੋਕਾਂ ਨੂੰ ਬਾਹਰ ਕੱਡ ਲਿਆ ਗਿਆ ਹੈ। ਬਚਾਅ ਦਫ਼ਤਰ ਦੇ ਵੱਲੋਂ ਮਿੱਲੀ ਜਾਣਕਾਰੀ ਅਨੁਸਾਰ, 28 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਹਾਲਤ ਗੰਭੀਰ ਹੈ। ਬਚਾਅ ਦਫ਼ਤਰ ਦਾ ਕਹਿਣਾ ਹੈ ਕਿ ਇਸ ਦੇ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ।
ਬਚਾਅ ਕਾਰਜ ਜਾਰੀ ਹੈ। ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।