ਕਰਾਚੀ : ਪਾਕਿਸਤਾਨ ਦੇ ਅਸ਼ਾਂਤੀ ਵਾਲੇ ਇਲਾਕੇ ਬਲੂਚਿਸਤਾਨ ਵਿੱਚ ਅਣਜਾਣ ਬੰਦੂਕ ਵਾਲਿਆਂ ਨੇ ਇੱਕ ਰਾਜ ਸੜਕ 'ਤੇ ਇੱਕ ਬੱਸ ਤੋਂ 14 ਸਵਾਰੀਆਂ ਨੂੰ ਧੱਕੇ ਨਾਲ ਹੇਠਾਂ ਲਾਹ ਕੇ ਗੋਲੀਆਂ ਨਾਲ ਮਾਰ ਮੁਕਾਇਆ।
ਪਾਕਿ: ਸਵਾਰੀਆਂ ਨੂੰ ਬੱਸ ਤੋਂ ਉਤਾਰ ਕੇ ਮਾਰੀਆਂ ਗੋਲੀਆਂ, 14 ਦੀ ਮੌਤ - ਸਵਾਰੀਆਂ
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸੂਬੇ ਬਲੂਚਿਸਤਾਨ ਵਿਖੇ ਇੱਕ ਬੱਸ ਵਿੱਚੋਂ 16 ਸਵਾਰੀਆਂ ਨੂੰ ਉਤਾਰਿਆ ਗਿਆ। ਜਿੰਨ੍ਹਾਂ ਵਿਚੋਂ 14 ਨੂੰ ਗੋਲੀਆਂ ਨਾਲ ਛੱਲਣੀ ਕਰ ਦਿੱਤਾ, ਜਦ ਕਿ 16 ਵਿੱਚੋਂ 2 ਨੇ ਭੱਜ ਕੇ ਆਪਣੀ ਜਾਨ ਬਚਾਈ।
ਗੋਲੀਆਂ ਨਾਲ ਕੀਤਾ ਲਾਲੋ-ਲਾਲ
ਜਾਣਕਾਰੀ ਮੁਤਾਬਕ ਫ਼ੌਜ ਦੀ ਵਰਦੀ ਪਾਏ ਹੋਏ 15 ਤੋਂ 20 ਅਣਜਾਣ ਬੰਦੂਕਧਾਰੀਆਂ ਨੇ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ।
ਤੁਹਾਨੂੰ ਦੱਈਏ ਕਿ ਕਰਾਚੀ ਅਤੇ ਗਵਾਦਰ ਦੇ ਵਿਚਕਾਰ ਚੱਲਣ ਵਾਲੀਆਂ 5 ਤੋਂ 6 ਬੱਸਾਂ ਨੂੰ ਰੋਕਿਆ ਗਿਆ। ਉਨ੍ਹਾਂ ਨੇ ਬਲੂਚਿਸਤਾਨ ਦੇ ਓਰਮਾਰਾ ਇਲਾਕੇ ਵਿੱਚ ਮਕਰਾਨ ਤੱਟੀ ਰਾਜ ਸੜਕ ' ਤੇ ਇੱਕ ਬੱਸ ਨੂੰ ਰੋਕਿਆ ਗਿਆ ਅਤੇ ਸਵਾਰੀਆਂ ਦੇ ਪਹਿਚਾਣ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ 16 ਸਵਾਰੀਆਂ ਨੂੰ ਹੇਠਾਂ ਉਤਾਰਿਆ ਗਿਆ ਅਤੇ 14 ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜਦਕਿ ਬਾਕੀ ਦੇ 2 ਭੱਜਣ ਵਿੱਚ ਸਫ਼ਲ ਰਹੇ।