ਪੰਜਾਬ

punjab

ETV Bharat / international

ਪਾਕਿਸਤਾਨ ਦੇ ਰਾਵਲਪਿੰਡੀ 'ਚ ਫ਼ੌਜੀ ਹਸਪਤਾਲ ਵਿੱਚ ਧਮਾਕਾ,10 ਜ਼ਖਮੀ - Pakistan

ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਫ਼ੌਜ ਦੇ ਇੱਕ ਹਸਪਤਾਲ ਵਿੱਚ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿੱਚ 10 ਲੋਕ ਜ਼ਖਮੀ ਹੋ ਗਏ ਹਨ।

ਫੌਜ ਦੇ ਇੱਕ ਹਸਪਤਾਲ ਵਿੱਚ ਵੱਡਾ ਧਮਾਕਾ

By

Published : Jun 24, 2019, 7:27 AM IST

ਰਾਵਲਪਿੰਡੀ : ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਫ਼ੌਜ ਦੇ ਇੱਕ ਹਸਪਤਾਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਵਿੱਚ 10 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀ ਲੋਕਾਂ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ।

ਕਵੇਟਾ ਦੇ ਇੱਕ ਮਾਨਵ ਅਧਿਕਾਰ ਵਰਕਰ ਨੇ ਅਹਿਸਾਨ ਉਲਾਹ ਮਿਯਾਖੇਲ ਨੇ ਇਹ ਦੋਸ਼ ਲਗਾਇਆ ਹੈ ਕਿ ਫ਼ੌਜ ਨੇ ਮੀਡੀਆ ਨੂੰ ਇਸ ਖ਼ਬਰ ਦੀ ਕਵਰੇਜ਼ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਧਮਾਕੇ ਦੇ ਸਮੇਂ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਅੱਤਵਾਦੀ ਐਲਾਨੇ ਗਏ ਅੱਤਵਾਦੀ ਸੰਗਠਨ ਦਾ ਪ੍ਰਮੁੱਖ ਆਗੂ ਮਸੂਦ ਅਜਹਰ ਵੀ ਇਸ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਸੀ ।

:

ABOUT THE AUTHOR

...view details