ਪਾਕਿਸਤਾਨ : ਰਾਵਲਪਿੰਡੀ 'ਚ ਸ਼ੁੱਕਰਵਾਰ ਦੇਰ ਰਾਤ ਇੱਕ ਬੰਬ ਧਮਾਕੇ 'ਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਸਦੇ 'ਚ 15 ਲੋਕ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਵਲਪਿੰਡੀ ਸ਼ਹਿਰ ਦੇ ਸਦਰ ਬਾਜ਼ਾਰ ਇਲਾਕੇ ਵਿੱਚ ਵਾਪਰਿਆ। ਇਹ ਬੰਬ ਧਮਾਕਾ ਇੱਕ ਬਿਜਲੀ ਦੇ ਖੰਭੇ ਨਾਲ ਜੁੜੇ ਵਿਸਫੋਟਰ ਕਾਰਨ ਹੋਇਆ। ਹਾਦਸੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਅਤੇ 15 ਹੋਰ ਲੋਕ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ। ਬੰਬ ਧਮਾਕੇ ਤੋਂ ਬਾਅਦ ਬਾਜ਼ਾਰ ਖੇਤਰ ਵਿੱਚ ਭਿਆਨਕ ਧਮਾਕੇ ਨਾਲ ਭਾਰੀ ਅੱਗ ਲੱਗ ਗਈ ਸੀ। ਇਸ ਕਾਰਨ ਇੱਥੇ ਕਾਫ਼ੀ ਨੁਕਸਾਨ ਵੀ ਹੋਇਆ।ਪੁਲਿਸ ਦੇ ਮੁਤਾਬਕ ਮ੍ਰਿਤਕ ਇੱਕ ਸਬਜ਼ੀ ਵੇਚਣ ਵਾਲਾ ਸੀ, ਜੋ ਇੱਕ ਖੰਭੇ ਨੇੜੇ ਖੜਾ ਹੋ ਕੇ ਸਬਜ਼ੀਆਂ ਵੇਚਦਾ ਸੀ।
ਪੁਲਿਸ ਵੱਲੋਂ ਧਮਾਕੇ ਦੀ ਥਾਂ ਤੋਂ ਕੁੱਝ ਨਮੂਨੇ ਇੱਕਠੇ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਨੇ ਇਸ ਨੂੰ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ ਜਦਕਿ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਨਾਂ ਹੀ ਕਿਸੇ ਅੱਤਵਾਦੀ ਸੰਗਠਨ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ।