ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪੁਰਾਣੀ ਵਿਸਕੀ ਦੀ ਨੀਲਾਮੀ ਇੱਕ ਕਰੋੜ ਰੁਪਏ ਤੋਂ ਜਿਆਦਾ ਚ ਹੋਈ ਹੈ। ਦੱਸ ਦਈਏ ਕਿ ਇਹ ਵੀਸਕੀ ਦੀ ਬੋਤਲ 250 ਸਾਲ ਪੁਰਾਣੀ ਹੈ ਜਿਸ ਨੂੰ ਇਸਦੀ ਅਸਲੀ ਕੀਮਤ ਤੋਂ 6 ਗੁਣਾ ਜਿਆਦਾ ਰੇਟ ’ਤੇ ਨੀਲਾਮ ਕੀਤੀ ਗਈ ਹੈ।
19ਵੀਂ ਸਦੀ ਦੀ ਇਹ ਬੋਤਲ ਹੁਣ 137,000 ਡਾਲਰ ਯਾਨੀ ਇੱਕ ਕਰੋੜ ਰੁਪਏ ਤੋਂ ਜਿਆਦਾ ’ਚ ਨੀਲਾਮ ਕੀਤਾ ਗਿਆ ਹੈ। ਇਸ ਨੂੰ ਜਾਰਜੀਆ ਦੇ ਲਾਗਰੇਂਜ ਵਿਚ ਇਕ ਆਮ ਸਟੋਰ 'ਤੇ ਬੋਤਲਬੰਦ ਕੀਤਾ ਗਿਆ ਸੀ। ਓਵਡ ਇੰਗਲੇਡੀਯੂ ਵਿਸਕੀ ਨੂੰ 1860 ਦੇ ਦਹਾਕੇ ਚ ਬੋਤਲਬੰਦ ਕੀਤਾ ਗਿਆ ਸੀ ਪਰ ਅਜੇ ਤੱਕ ਬੋਤਲ ਚ ਰਖੀ ਹੋਈ ਸ਼ਰਾਬ ਖਰਾਬ ਨਹੀਂ ਹੋਈ। ਇਹ ਲਿਕਵਿਡ ਤਕਰੀਬਨ ਇੱਕ ਸਦੀ ਪੁਰਾਣਾ ਹੈ।