ਹੈਦਰਾਬਾਦ: ਡੋਨਾਲਡ ਟਰੰਪ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਨੂੰ ਲੈ ਕੇ ਹੋ ਰਹੀ ਕਿਰਕਰੀ ਨੂੰ ਵੇਖਦੇ ਹੋਏ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਬਚਾਅ ਵਿੱਚ ਡਾਕ ਨਾਲ ਪਾਈਆਂ ਜਾਣ ਵਾਲੀਆਂ ਵੋਟਾਂ ਦੇ ਕਾਰਨ ਗ਼ਲਤ ਨਤੀਜੇ ਮਿਲਣ ਦੀ ਓਟ ਲੈ ਰਹੇ ਹਨ। ਇਸ ਦੇ ਬਾਵਜੂਦ ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਉਹ ਹਾਰ ਦਾ ਸਾਹਮਣਾ ਕਰ ਸਕਦੇ ਹਨ। ਪਿਛਲੇ 4 ਦਹਾਕਿਆਂ ਵਿੱਚ ਰਾਸ਼ਟਰਪਤੀ ਚੋਣਾਂ ਦੀ ਸਟੀਕ ਭਵਿੱਖਬਾਣੀ ਕਰਨ ਵਾਲ਼ੇ ਮਸ਼ਹੂਰ ਅਮਰੀਕਾ ਦੇ ਮੁੱਖ ਇਤਿਹਾਸਕਾਰ ਦਾ ਇਹ ਕਹਿਣਾ ਹੈ।
ਪਿਛਲੇ ਹਫ਼ਤੇ ਨਿਊਯਾਰਕ ਟਾਇਮਸ ਵਿੱਚ ਛਪੀ ਆਪਣੀ ਭਵਿੱਖਬਾਣੀ ਵਿੱਚ ਵਾਸ਼ਿੰਗਟਨ ਡੀਸੀ ਸਥਿਤ ਅਮਰੀਕਨ ਯੂਨੀਵਰਸਿਟੀ ਦੇ ਐਲਨ ਲਿਚਟਮੈਨ ਨੇ ਕਿਹਾ ਕਿ ਟਰੰਪ ਪੱਕਾ ਹਾਰੇਗਾ। ਦ ਕੀਜ਼ ਟੂ ਦ ਵ੍ਹਾਈਟ ਹਾਊਸ, ਨਾਂਅ ਦੀ ਕਿਤਾਬ ਦੇ ਲੇਖ ਵਿੱਚ ਲਿਚਟਮੈਨ ਨੇ ਆਪਣੇ ਕੀਜ਼ ਮਾਡਲ ਦੇ ਲਈ 13 ਇਤਿਹਾਸਕ ਕਾਰਨਾਂ ਨੂੰ ਸ਼ਾਮਲ ਕੀਤਾ ਹੈ।
ਉਦਾਹਰਣ ਦੇ ਤੌਰ ਤੇ ਫ਼ਾਇਨੈਸ਼ੀਅਨ ਟਾਇਮਸ ਦੇ ਪ੍ਰੋਗਰਾਮਾਂ ਤੇ ਨਜ਼ਰ ਰੱਖਣ ਵਾਲੇ ਰਿਅਲ ਕਲੀਅਰ ਪੌਲੀਟਿਕਸ, ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜੋ ਬਾਇਡੇਨ 538 ਵਿੱਚੋਂ 308 ਅਤੇ ਟਰੰਪ ਕੇਵਲ 113 ਵੋਟਾਂ ਜੁਟਾ ਸਕਦੇ ਹਨ। ਜਿੱਤਣ ਵਾਲੇ ਉਮੀਦਵਾਰ ਨੂੰ 538 ਵਿੱਚੋਂ 270 ਵੋਟਾਂ ਦੀ ਜ਼ਰੂਰਤ ਹੁੰਦੀ ਹੈ।
ਮੌਜੂਦਾ ਰਾਸ਼ਟਰਪਤੀ ਟਰੰਪ ਦਾਅਵਾ ਕਰ ਰਹੇ ਹਨ ਕਿ ਇਸ ਤਰ੍ਹਾਂ ਦੇ ਸਰਵੇਖਣ ਬਹੁਮਤ ਦੀ ਆਵਾਜ਼ ਨੂੰ ਦਰਸਾ ਸਕਦੇ, ਹਾਲਾਂਕਿ ਲਿਚਟਮੈਨ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕੀਜ਼ ਮਾਡਲ ਦੇ ਆਧਾਰ ਤੇ ਟਰੰਪ ਸ਼ਪੱਸ਼ਟ ਰੂਪ ਵਿੱਚ ਹਾਰ ਦਾ ਸਾਹਮਣਾ ਕਰਨਗੇ।
ਆਖ਼ਰ ਕੀਜ਼ ਮਾਡਲ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ?
ਇਹ ਮਾਡਲ ਜਿਨ੍ਹਾਂ 13 ਇਤਿਹਾਸਕ ਕਾਰਨਾਂ ਤੇ ਅਧਾਰਤ ਹੈ ਉਹ ਹਨ, ਮੱਧ-ਮਿਆਦ ਦੇ ਲਾਭ, ਕੋਈ ਮੁਕਾਬਲਾ ਨਹੀਂ, ਮੌਜੂਦਾ, ਕੋਈ ਤੀਜੀ ਧਿਰ ਨਹੀਂ, ਮਜ਼ਬੂਤ ਥੋੜ੍ਹੇ ਸਮੇਂ ਦੀ ਆਰਥਿਕਤਾ, ਮਜ਼ਬੂਤ ਲੰਬੀ ਮਿਆਦ ਦੀ ਆਰਥਿਕਤਾ, ਵੱਡੀਆਂ ਨੀਤੀਆਂ ਵਿੱਚ ਤਬਦੀਲੀਆਂ, ਕੋਈ ਘੁਟਾਲਾ ਨਹੀਂ, ਕੋਈ ਵਿਦੇਸ਼ੀ / ਸੈਨਿਕ ਅਸਫ਼ਲਤਾ ਨਹੀਂ, ਵਿਦੇਸ਼ੀ / ਸੈਨਿਕ ਸਫ਼ਲਤਾ, ਕੋਈ ਸਮਾਜਿਕ ਗੜਬੜੀ ਨਹੀਂ, ਕ੍ਰਿਸ਼ਮਈ ਅਹੁਦੇਦਾਰ ਅਤੇ ਗ਼ੈਰ ਕ੍ਰਿਸ਼ਮਈ ਚੁਣੌਤੀ। ਇਹ ਸਾਰੇ 13 ਕੀਜ਼ ਹਾਂ ਜਾਂ ਨਾਂਹ ਦੇ ਜਵਾਬ ਤੇ ਆਧਾਰਤ ਹਨ। ਜੇ ਇਨ੍ਹਾਂ ਵਿਚੋਂ ਕੋਈ 6 ਵੀ ਗ਼ਲਤ ਹਨ ਤਾਂ ਵ੍ਹਾਈਟ ਹਾਊਸ ਵਿੱਚ ਜੋ ਵੀ ਹੈ ਉਹ ਹਾਰਨ ਦੀ ਰਾਹ ਤੇ ਹੈ।
ਲਿਚਟਮੈਨ ਦੇ ਮੁਤਾਬਕ, ਟਰੰਪ ਬਨਾਮ ਬਾਇਡੇਨ ਦੇ ਮਾਮਲੇ ਵਿੱਚ 7 ਕੀਜ਼ ਗ਼ਲਤ ਵਾਲ਼ੇ ਪਾਸੇ ਹਨ, ਜੋ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਨਤੀਜੇ ਨੂੰ ਲੈ ਕੇ ਜਾਂਦੇ ਹਨ। ਇਹ,ਮੱਧ-ਮਿਆਦ ਦੇ ਲਾਭ, ਮਜ਼ਬੂਤ ਘੱਟ ਸਮੇ ਦੀ ਅਰਥਵਿਵਸਥਾ, ਮਜ਼ਬੂਤ ਲੰਬੀ ਮਿਆਦ ਅਰਥਵਿਵਸਥਾ, ਕੋਈ ਸਮਾਜਿਕ ਅਸ਼ਾਂਤੀ ਨਹੀਂ, ਕੋਈ ਘੋਟਾਲ ਨਹੀਂ, ਵਿਦੇਸ਼ੀ/ਸੈਨਿਕ ਸਫ਼ਲਤਾ ਅਤੇ ਕ੍ਰਿਸ਼ਮਈ ਅਹੁਦੇਦਾਰ।