ਪੰਜਾਬ

punjab

ETV Bharat / international

ਦੁਨੀਆ, ਮਹਾਂਮਾਰੀ ਦਾ ਅੰਤ ਹੋਣ ਦੀ ਕਰ ਸਕਦੀ ਹੈ ਉਮੀਦ- WHO - corona vaccine

ਕੋਰੋਨਾ ਵਾਇਰਸ ਟੀਕੇ ਦੇ ਟੈਸਟਾਂ ਦੇ ਸਕਾਰਾਤਮਕ ਨਤੀਜਿਆਂ ਦਾ ਮਤਲਬ ਹੈ ਕਿ ਦੁਨੀਆ ਵਿਸ਼ਵ ਮਹਾਂਮਾਰੀ ਦੇ ਖ਼ਤਮ ਹੋਣ ਦੀ ਉਮੀਦ ਕਰ ਸਕਦੀ ਹੈ। ਇਹ ਦਾਅਵਾ ਸੰਯੁਕਤ ਰਾਸ਼ਟਰ ਦੇ ਸਿਹਤ ਮੁਖੀ ਨੇ ਕੀਤਾ ਹੈ।

ਟੇਡਰੋਸ ਅਧਾਨੋਮ ਘੇਬ੍ਰੇਯੇਸਸ
ਟੇਡਰੋਸ ਅਧਾਨੋਮ ਘੇਬ੍ਰੇਯੇਸਸ

By

Published : Dec 5, 2020, 3:44 PM IST

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਿਹਤ ਮੁਖੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਕੋਰੋਨਾ ਵਾਇਰਸ ਟੀਕੇ ਦੇ ਟੈਸਟਾਂ ਦੇ ਸਕਾਰਾਤਮਕ ਨਤੀਜਿਆਂ ਦਾ ਮਤਲਬ ਹੈ ਕਿ ਦੁਨੀਆ ਵਿਸ਼ਵ ਮਹਾਂਮਾਰੀ ਦੇ ਖ਼ਤਮ ਹੋਣ ਦੀ ਉਮੀਦ ਕਰ ਸਕਦੀ ਹੈ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਅਮੀਰ ਅਤੇ ਸ਼ਕਤੀਸ਼ਾਲੀ ਮੁਲਕਾਂ ਨੂੰ ਗਰੀਬਾਂ ਨੂੰ ਟੀਕੇ ਦੀ ਭਗਦੜ ਚ ਫਸਾਉਣਾ ਨਹੀਂ ਚਾਹੀਦਾ।

ਮਹਾਂਮਾਰੀ ਦੇ ਵਿਸ਼ੇ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪਹਿਲੇ ਉੱਚ-ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ, ਪਰ ਅੱਗੇ ਦਾ ਰਸਤਾ ਅਜੇ ਵੀ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਮਨੁੱਖਤਾ ਦਾ ਸਭ ਤੋਂ ਮਹਾਨ ਅਤੇ ਭੈੜਾ ਰੂਪ ਵੀ ਦਿਖਾਇਆ ਹੈ। ਉਸਨੇ ਮਹਾਂਮਾਰੀ ਦੇ ਯੁੱਗ ਵਿੱਚ ਇੱਕ ਦੂਸਰੇ ਨੂੰ ਦਰਸਾਏ ਤਰਸ, ਸਵੈ-ਕੁਰਬਾਨੀ, ਇਕਜੁੱਟਤਾ ਅਤੇ ਵਿਗਿਆਨ ਵਿੱਚ ਉੱਨਤੀ ਦਾ ਜ਼ਿਕਰ ਕੀਤਾ।

ਆਪਣੇ ਆਨਲਾਈਨ ਸੰਬੋਧਨ ਵਿੱਚ ਇੱਕ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟੀਕਾ ਮੁਸ਼ਕਲਾਂ ਨੂੰ ਦੂਰ ਨਹੀਂ ਕਰਦਾ ਜੋ ਜੜ੍ਹ ਚ ਬੈਠੀਆਂ ਹਨ। ਜਿਵੇਂ ਕਿ ਭੁੱਖ, ਗਰੀਬੀ, ਗੈਰ-ਬਰਾਬਰੀ ਅਤੇ ਜਲਵਾਯੂ ਤਬਦੀਲੀ। ਉਨ੍ਹਾਂ ਕਿਹਾ ਕਿ, ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਇਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਨਵੇਂ ਫੰਡਾਂ ਤੋਂ ਬਿਨਾਂ ਟੀਕਾ ਵਿਕਸਤ ਕਰਨ ਅਤੇ ਡਬਲਯੂਐਚਓ ਦਾ ਐਕਟ ਐਕਸਲੇਰੇਟਰ ਪ੍ਰੋਗਰਾਮ ਪਾਰਦਰਸ਼ੀ ਢੰਗ ਨਾਲ ਵਿਕਸਤ ਕਰਨਾ ਜੋਖਮ ਨਾਲ ਭਰਿਆ ਹੋਇਆ ਹੈ।

ਘੇਬ੍ਰੇਯੇਸਸ ਨੇ ਕਿਹਾ, ਟੀਕਿਆਂ ਦੀ ਤੁਰੰਤ ਖਰੀਦ ਅਤੇ ਵੰਡ ਦੇ ਜ਼ਮੀਨੀ ਕਾਰਜ ਲਈ 4.3 ਅਰਬ ਡਾਲਰ ਦੀ ਲੋੜ ਹੈ, ਇਸ ਤੋਂ ਬਾਅਦ 2021 ਲਈ 23.9 ਅਰਬ ਦੀ ਲੋੜ ਹੋਵੇਗੀ ਅਤੇ ਇਹ ਰਕਮ ਵਿਸ਼ਵ ਦੇ ਸਭ ਤੋਂ ਅਮੀਰ 20 ਦੇਸ਼ਾਂ ਦੇ ਸਮੂਹ ਦੁਆਰਾ ਐਲਾਨ ਕੀਤੇ ਗਏ ਪੈਕੇਜਾਂ ਵਿੱਚ 11 ਟ੍ਰਿਲੀਅਨ ਦੇ ਇੱਕ ਫੀਸਦੀ ਦਾ ਅੱਧਾ ਹੈ।

ABOUT THE AUTHOR

...view details