ਵਾਸ਼ਿੰਗਟਨ:ਦੁਨੀਆ ਨੂੰ ਮਲੇਰੀਆ ਦੇ ਪਹਿਲੇ ਟੀਕੇ RTS,S/AS01 ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਮਨਜੂਰੀ ਦੇ ਦਿੱਤੀ ਹੈ। ਮਲੇਰੀਆ ਦੀ ਇਸ ਵੈਕਸੀਨੇਸ਼ਨ ਦੀ ਸ਼ੁਰੂਆਤ ਅਫਰੀਕੀ ਦੇਸ਼ਾਂ ਤੋਂ ਹੇਵੋਗੀ। ਇਸ ਤੋਂ ਬਾਅਦ, ਡਬਲਯੂਐਚਓ (WHO) ਦਾ ਫੋਕਸ ਵਿਸ਼ਵ ਭਰ ਵਿੱਚ ਮਲੇਰੀਆ ਦੀ ਵੈਕਸੀਨ ਬਣਾਉਣ ਲਈ ਫੰਡਿੰਗ ਪ੍ਰਬੰਧਾਂ 'ਤੇ ਰਹੇਗਾ, ਤਾਂ ਜੋ ਇਹ ਟੀਕਾ ਹਰ ਲੋੜਵੰਦ ਦੇਸ਼ ਤੱਕ ਪਹੁੰਚ ਸਕੇ।
ਇਸ ਤੋਂ ਬਾਅਦ, ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਇਹ ਫੈਸਲਾ ਲੈਣਗੀਆਂ ਕਿ ਕੀ ਉਹ ਮਲੇਰੀਆ ਨੂੰ ਕੰਟਰੋਲ ਕਰਨ ਦੇ ਉਪਾਅ ਵਿੱਚ ਟੀਕੇ ਨੂੰ ਸ਼ਾਮਲ ਕਰਦੇ ਹਨ ਜਾਂ ਨਹੀਂ। ਡਬਲਯੂਐਚਓ (WHO) ਨੇ ਕਿਹਾ ਹੈ ਕਿ ਇਹ ਟੀਕਾ ਮਲੇਰੀਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਲਈ ਵੱਡੀ ਉਮੀਦ ਹੈ।
ਭਾਰਤ ਵਿੱਚ ਹਰ ਸਾਲ ਆਉਂਦੇ ਨੇ 3 ਲੱਖ ਤੋਂ ਵੱਧ ਕੇਸ
ਦੱਸਣਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਮਲੇਰੀਆ ਦੇ 3 ਲੱਖ ਕੇਸ ਸਾਹਮਣੇ ਆਉਂਦੇ ਹਨ।ਇਨ੍ਹਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਲੇਰੀਆ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਹਰ 2 ਮਿੰਟ ਵਿੱਚ ਇੱਕ ਬੱਚਾ ਮਲੇਰੀਆ ਨਾਲ ਮਰਦਾ ਹੈ। ਸਾਲ 2019 ਵਿੱਚ, ਦੁਨੀਆ ਭਰ ਵਿੱਚ ਮਲੇਰੀਆ ਕਾਰਨ ਤਕਰੀਬਨ 4.09 ਲੱਖ ਮੌਤਾਂ ਹੋਈਆਂ, ਜਿਨ੍ਹਾਂ ਚੋਂ 67% ਯਾਨੀ ਕਿ 2.74 % ਬੱਚੇ ਸਨ। ਇਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਸੀ।