ਪੰਜਾਬ

punjab

ETV Bharat / international

ਮਿਸ਼ੀਗਨ ਦੀ ਰਾਜਪਾਲ ਨੇ ਡੋਨਾਲਡ ਟਰੰਪ ਉੱਤੇ ਲਗਾਏ ਗੰਭੀਰ ਦੋਸ਼ - ਰਾਸ਼ਟਰਪਤੀ ਚੋਣਾਂ

ਅਮਰੀਕਾ ਵਿੱਚ ਜਿਵੇਂ ਹੀ ਰਾਸ਼ਟਰਪਤੀ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਮਿਸ਼ੀਗਨ ਦੀ ਰਾਜਪਾਲ ਗਰੇਚੇਨ ਵਿਟਮਰ ਨੇ ਉਨ੍ਹਾਂ ਉੱਤੇ ਗੰਭੀਰ ਇਲਜ਼ਾਮ ਲਾਇਆ ਹੈ।

ਤਸਵੀਰ
ਤਸਵੀਰ

By

Published : Oct 9, 2020, 8:30 PM IST

ਡੀਟ੍ਰਾਯੇਟ (ਯੂਐਸ): ਮਿਸ਼ੀਗਨ ਦੀ ਰਾਜਪਾਲ ਗਰੇਚੇਨ ਵਿਟਮਰ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਅਗਵਾ ਕਰਨ ਦੀ ਇੱਕ ਅਸਫਲ ਸਾਜ਼ਿਸ਼ ਨਾਲ ਜੋੜਦਿਆਂ ਕਿਹਾ ਕਿ ਟਰੰਪ ਦੇ ਸ਼ਬਦ ਕੱਟੜਪੰਥੀ ਨੂੰ ਉਤਸ਼ਾਹਿਤ ਕਰਦੇ ਹਨ। ਡੈਮੋਕਰੇਟਿਕ ਨੇਤਾ ਵਿਟਮਰ ਨੂੰ ਅਗਵਾ ਕਰਨ ਦੀ ਸਾਜਿਸ਼ ਰਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਵਿਟਮਰ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਬਹਿਸ ਦੌਰਾਨ ਟਰੰਪ ਦੇ ਬਿਆਨਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਗੋਰਿਆਂ ਦੇ ਨਸਲੀ ਦਬਦਬੇ ਦੀ ਵਕਾਲਤ ਕਰਨ ਵਾਲਿਆਂ ਦੀ ਨਿੰਦਾ ਨਹੀਂ ਕੀਤੀ। ਵਿਟਮਰ ਨੇ ਕਿਹਾ ਕਿ ਨਸਲੀ ਨਫ਼ਰਤ ਭਰੀਆਂ ਸਮੂਹਾਂ ਨੇ ਰਾਸ਼ਟਰਪਤੀ ਦੇ ਸ਼ਬਦਾਂ ਨੂੰ ਇੱਕ ਝਿੜਕ ਵਜੋਂ ਨਹੀਂ ਬਲਕਿ ਲਾਮਬੰਦੀ ਦੀ ਲਲਕਾਰ ਵਜੋਂ ਲਿਆ।

ਉਨ੍ਹਾਂ ਕਿਹਾ ਕਿ ਜਦੋਂ ਸਾਡੇ ਆਗੂ ਬੋਲਦੇ ਹਨ ਤਾਂ ਉਨ੍ਹਾਂ ਦੀ ਗੱਲ ਮਾਇਨੇ ਰੱਖਦੀ ਹੈ। ਉਸ ਦੀ ਗੱਲਬਾਤ ਦਾ ਵਜਨ ਹੁੰਦਾ ਹੈ। ਜਦੋਂ ਸਾਡੇ ਨੇਤਾ ਦੋਸਤਾਨਾ ਰਵੱਈਆ ਰੱਖਦੇ ਹਨ, ਤਾਂ ਉਹ ਆਪਣੇ ਕਦਮਾਂ ਨੂੰ ਜਾਇਜ਼ ਠਹਿਰਾਉਂਦੇ ਹਨ ਅਤੇ ਅਪਰਾਧ ਵਿੱਚ ਉਨ੍ਹਾਂ ਦੇ ਭਾਈਵਾਲ ਹਨ। ਜਦੋਂ ਉਹ ਨਫ਼ਰਤ ਭਰੇ ਭਾਸ਼ਣਾਂ ਵਿੱਚ ਯੋਗਦਾਨ ਪਾਉਂਦੇ ਹਨ, ਤਾਂ ਉਹ ਇਸ ਵਿੱਚ ਭਾਗੀਦਾਰ ਹੁੰਦੇ ਹਨ। ਅਪਰਾਧਿਕ ਸ਼ਿਕਾਇਤ ਵਿੱਚ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਟਰੰਪ ਤੋਂ ਪ੍ਰੇਰਿਤ ਸਨ ਜਾਂ ਨਹੀਂ।

ABOUT THE AUTHOR

...view details