ਜਿਨੀਵਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ। ਇਸ ਵਾਇਰਸ ਤੋਂ ਛੁੱਟਕਾਰਾ ਪਾਉਣ ਲਈ ਵਿਸ਼ਵ ਭਰ 'ਚ ਟੀਕਾ ਬਣਾਉਣ ਲਈ ਖੋਜ ਕਾਰਜ ਜਾਰੀ ਹਨ। ਸਰਕਾਰਾਂ ਅਤੇ ਆਮ ਲੋਕਾਂ ਨੂੰ ਆਸ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਮਿਲਣ ਤੋਂ ਬਾਅਦ ਇਸ ਬਿਮਾਰੀ ਤੋਂ ਛੁੱਟਕਾਰਾ ਮਿਲ ਜਾਵੇਗਾ।ਇਸੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਦਾ ਇੱਕ ਅਹਿਮ ਬਿਆਨ ਆਇਆ ਹੈ, ਜਿਸ ਨੇ ਇਸ ਆਸ ਨੂੰ ਕੁਝ ਮੱਧਮ ਕਰ ਦਿੱਤਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਘੇਬ੍ਰੀਏਸਿਸ ਨੇ ਚਿਤਾਵਨੀ ਦਿੱਤੀ ਹੈ ਕਿ ਟੀਕੇ ਲੱਗਣ ਤੋਂ ਬਾਅਦ ਵੀ ਇਸ ਮਹਾਂਮਾਰੀ ਨੂੰ ਰੋਕ ਨਹੀਂ ਸਕਦੇ। ਟੇਡ੍ਰੋਸ ਨੇ ਸੋਮਵਾਰ ਨੂੰ ਕਿਹਾ ਕਿ ਟੀਕਾ ਆਉਣ ਤੋਂ ਬਾਅਦ ਉਹ ਸਾਡੇ ਕੋਲ ਹੋਰ ਮਾਧਿਅਮਾਂ ਨੂੰ ਮਜ਼ਬੂਤ ਕਰੇਗੀ ਪਰ ਉਨ੍ਹਾਂ ਨੂੰ ਤਬਦੀਲ ਨਹੀਂ ਕਰ ਸਕੇਗੀ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਵੈਕਸੀਨ ਆਪਣੇ ਆਪ ਮਹਾਂਮਾਰੀ ਨੂੰ ਨਹੀਂ ਰੋਕ ਸਕੇਗੀ।