ਵਾਸ਼ਿੰਗਟਨ: ਕੋਵਿਡ-19 ਟੀਕਾਕਰਨ ਪ੍ਰੋਗਰਾਮ ਅਮਰੀਕਾ ਵਿੱਚ 11 ਜਾਂ 12 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ। ਇਹ ਜਾਣਕਾਰੀ ਵਾਈਟ ਹਾਊਸ ਨੇ ਦਿੱਤੀ ਹੈ।
12 ਦਸੰਬਰ ਤੋਂ ਅਮਰੀਕਾ 'ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ ਪ੍ਰੋਗਰਾਮ - ਕੋਵਿਡ-19
ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਅਤੇ ਇਸ ਦੀ ਜਰਮਨ ਭਾਈਵਾਲ ਬਾਇਓਨੋਟੈਕ ਨੇ ਆਪਣੇ ਕੋਵਿਡ-19 ਟੀਕੇ ਦੀ ਹੰਗਾਮੀ ਵਰਤੋਂ ਦੀ ਆਗਿਆ ਲੈਣ ਲਈ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐਫਡੀਏ) ਵਿੱਚ ਅਰਜ਼ੀ ਦਿੱਤੀ ਹੈ ਅਤੇ ਐਫਡੀਏ ਦੀ ਟੀਕਾ ਬਨਾਲ ਸਬੰਧਤ ਸਲਾਹ ਕਮੇਟੀ ਦੀ 10 ਦਸੰਬਰ ਨੂੰ ਬੈਠਕ ਵੀ ਹੋਣ ਜਾ ਰਹੀ ਹੈ।
![12 ਦਸੰਬਰ ਤੋਂ ਅਮਰੀਕਾ 'ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ ਪ੍ਰੋਗਰਾਮ VACCINATION PROGRAM TO BEGIN IN US](https://etvbharatimages.akamaized.net/etvbharat/prod-images/768-512-9631540-thumbnail-3x2-corona.jpg)
ਸ਼ੁੱਕਰਵਾਰ ਨੂੰ ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਅਤੇ ਇਸ ਦੀ ਜਰਮਨ ਭਾਈਵਾਲ ਬਾਇਓਨੋਟੈਕ ਨੇ ਆਪਣੇ ਕੋਵਿਡ-19 ਟੀਕੇ ਦੀ ਹੰਗਾਮੀ ਵਰਤੋਂ ਦੀ ਆਗਿਆ ਲੈਣ ਲਈ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐਫਡੀਏ) ਵਿੱਚ ਅਰਜ਼ੀ ਦਿੱਤੀ ਹੈ ਅਤੇ ਐਫਡੀਏ ਦੀ ਟੀਕਾ ਨਾਲ ਸਬੰਧਤ ਸਲਾਹ ਕਮੇਟੀ ਦੀ 10 ਦਸੰਬਰ ਨੂੰ ਬੈਠਕ ਵੀ ਹੋਣ ਜਾ ਰਹੀ ਹੈ।
ਅਮਰੀਕਾ 'ਚ ਕੋਰੋਨਾ ਵਾਇਰਸ ਟੀਕਾਕਰਨ ਪ੍ਰੋਗਰਾਮ ਦੇ ਮੁਖੀ ਡਾ. ਮੋਨਸੇਫ ਸਲੂ ਨੇ ਕਿਹਾ ਕਿ ਸਾਡੀ ਯੋਜਨਾ ਮਨਜ਼ੂਰੀ ਮਿਲਣ ਦੇ 24 ਘੰਟਿਆਂ ਦੇ ਅੰਦਰ ਟੀਕੇ ਨੂੰ ਟੀਕਾਕਰਨ ਪ੍ਰੋਗਰਾਮ ਥਾਵਾਂ 'ਤੇ ਪਹੁੰਚਾਉਣਾ ਹੈ। ਲਿਹਾਜ਼ਾ ਮੈਨੂੰ ਲੱਗਦਾ ਹੈ ਕਿ ਮਨਜ਼ੂਰੀ ਮਿਲਣ ਦੇ ਦੋ ਦਿਨਾਂ ਬਾਅਦ 11 ਜਾਂ 12 ਦਸੰਬਰ ਤੋਂ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਵੇਗੀ।