ਵਾਸ਼ਿੰਗਟਨ: ਅਮਰੀਕਾ, ਚੀਨ ਖਿਲਾਫ ਸਖਤ ਰੁਖ ਅਪਣਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਚੀਨ ਅਮਰੀਕਾ ਦੇ ਦੋਸਤ ਦੇਸ਼ਾਂ ਨੂੰ ਪਰੇਸ਼ਾਨ ਕਰੇਗਾ ਤਾਂ ਅਮਰੀਕਾ ਦੱਖਣੀ ਚੀਨ ਸਾਗਰ ਤੋਂ ਹਿਮਾਲਿਆ ਤੱਕ ਆਪਣੇ ਮਿੱਤਰ ਦੇਸ਼ਾਂ ਨਾਲ ਖੜ੍ਹਾ ਹੈ।
ਚੀਨ ਖ਼ਿਲਾਫ ਹਰ ਫਰੰਟ 'ਤੇ ਭਾਰਤ ਦਾ ਸਮਰਥਨ ਕਰੇਗਾ ਅਮਰੀਕਾ - ਭਾਰਤ ਦਾ ਸਮਰਥਨ ਕਰੇਗਾ ਅਮਰੀਕਾ
ਅਮਰੀਕਾ ਨੇ ਚੀਨ ਦੇ ਖ਼ਿਲਾਫ ਇਕ ਹੋਰ ਸਖਤ ਰੁਖ ਅਪਣਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਗਤੀਵਿਧੀਆਂ ਦੇ ਜਲਮਾਰਗਾਂ 'ਤੇ ਪ੍ਰਭਾਵ ਪੈ ਰਿਹਾ ਹੈ, ਅਜਿਹੀ ਸਥਿਤੀ ਵਿੱਚ ਇਹ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਹਿਮਾਲੀਆ ਤੋਂ ਦੱਖਣੀ ਚੀਨ ਸਾਗਰ ਤੱਕ ਖੜ੍ਹਾ ਹੈ।

ਚੀਨ ਦੇ ਖ਼ਿਲਾਫ ਹਰ ਫਰੰਟ 'ਤੇ ਭਾਰਤ ਦਾ ਸਮਰਥਨ ਕਰੇਗਾ ਅਮਰੀਕਾ
ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਲਈ ਸਹਾਇਕ ਸਕੱਤਰ ਡੇਵਿਡ ਆਰ. ਸਟੇਲਵੈੱਲ ਨੇ ਕਿਹਾ ਕਿ ਜਦੋਂ ਕਿ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਹੀ ਹੈ, ਉਦੋਂ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ।
ਦੱਖਣੀ ਚੀਨ ਸਾਗਰ 'ਤੇ ਚੀਨ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਵੱਡੇ ਜਲ ਮਾਰਗ ਪ੍ਰਭਾਵਿਤ ਹੋ ਰਹੇ ਹਨ। ਜੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਅਮਰੀਕਾ ਦੱਖਣੀ ਚੀਨ ਸਾਗਰ ਤੋਂ ਹਿਮਾਲਿਆ ਤੱਕ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਖੜ੍ਹਾ ਹੈ।