ਪੰਜਾਬ

punjab

ETV Bharat / international

ਆਰਥਿਕ ਪਾਬੰਦੀਆਂ ਨਾਲ ਅਮਰੀਕਾ ਦਵੇਗਾ ਇਰਾਨ ਦੇ ਹਮਲਿਆਂ ਦਾ ਜਵਾਬ - US vs Iraq

ਇਰਾਕ 'ਚ ਸਥਿੱਤ ਅਮਰੀਕੀ ਫ਼ੌਜ ਦੇ ਠਿਕਾਣਿਆਂ 'ਤੇ ਹਮਲਿਆਂ ਦਾ ਜਵਾਬ ਅਮਰੀਕਾ ਨੇ ਸਖ਼ਤ ਆਰਥਿਕ ਪਾਬੰਦੀਆਂ ਲਾ ਕੇ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦੇਸ਼ ਦੇ ਨਾਮ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।

ਡੋਨਾਲਡ ਟਰੰਪ
ਡੋਨਾਲਡ ਟਰੰਪ

By

Published : Jan 9, 2020, 5:53 AM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਕ 'ਚ ਸਥਿੱਤ ਅਮਰੀਕੀ ਫ਼ੌਜੀ ਠਿਕਾਣਿਆਂ 'ਤੇ ਇਰਾਨ ਵੱਲੋਂ ਕੀਤੇ ਤਾਜ਼ਾ ਹਮਲਿਆਂ ਕਾਰਨ ਉਹ ਇਰਾਨ 'ਤੇ ਹੋਰ ਵਧੇਰੇ ਆਰਥਿਕ ਪਾਬੰਦੀਆਂ ਲਗਾਵੇਗਾ। ਟਰੰਪ ਨੇ ਕਿਹਾ ਕਿ ਇਰਾਨ ਵੱਲੋਂ ਕੀਤੇ ਹਮਲਿਆਂ ਦਾ ਜਵਾਬ ਕਿਵੇਂ ਦੇਣਾ ਹੈ ਇਸਦੀ ਅਜੇ ਸਮੀਖਿਆ ਕੀਤੀ ਜਾ ਰਹੀ ਹੈ ਪਰ ਫ਼ੌਰੀ ਤੌਰ 'ਤੇ ਇਰਾਨ ਉੱਪਰ ਪਹਿਲਾਂ ਨਾਲੋਂ ਵਧੇਰੇ ਆਰਥਿਕ ਪਾਬੰਦੀਆਂ ਲਗਾਇਆਂ ਜਾਣਗੀਆਂ ਅਤੇ ਇਹ ਪਾਬੰਦੀਆਂ ਉਸ ਵੇਲੇ ਤੱਕ ਰਹਿਣਗੀਆਂ ਜਦੋਂ ਤੱਕ ਇਰਾਨ ਆਪਣਾ ਰਵੱਈਆ ਨਹੀਂ ਬਦਲਦਾ।

ਜ਼ਿਕਰਯੋਗ ਹੈ ਕਿ ਇਰਾਨੀ ਜਰਨੈਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਡ੍ਰੋਨ ਹਮਲੇ 'ਚ ਹੋਈ ਮੌਤ ਮਗਰੋਂ ਇਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਕਹੀ ਹੈ ਤੇ ਇਸੇ ਤਹਿਤ ਇਰਾਕ ਨੇ ਬੁੱਧਵਾਰ ਨੂੰ ਇਰਾਕ 'ਚ ਸਥਿੱਤ ਅਮਰੀਕੀ ਠਿਕਾਣਿਆਂ 'ਤੇ ਕਈ ਮਿਸਾਈਲਾਂ ਦਾਗ਼ੀਆ ਹਨ।

ਬੁੱਧਵਾਰ ਨੂੰ ਦੇਸ਼ ਦੇ ਨਾਮ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਨੇ ਉਸੇ ਦਿਨ ਅਮਰੀਕਾ ਨਾਲ ਦੁਸ਼ਮਣੀ ਵਧਾ ਲਈ ਸੀ ਜਿਸ ਦਿਨ ਇਰਾਨ ਨੇ 2013 'ਚ ਪ੍ਰਮਾਣੂ ਸਮਝੌਤਾ ਕੀਤਾ ਸੀ ਅਤੇ ਇਸ ਦੇ ਬਦਲੇ ਵਿੱਚ ਇਰਾਨ ਨੂੰ 150 ਬਿਲੀਅਨ ਅਮਰੀਕੀ ਡਾਲਰ ਦਿੱਤੇ ਗਏ ਸਨ, ਪਰ ਇਰਾਨ ਨੇ ਅਮਰੀਕਾ ਦਾ ਧੰਨਵਾਦ ਤਾਂ ਕੀ ਕਰਨਾ ਸੀ ਸਗੋਂ ਅਮਰੀਕਾ ਨੂੰ ਖ਼ਤਮ ਕਰਨ ਦੀ ਗੱਲ ਆਖੀ ਸੀ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਇਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਤਿਆਗ ਦੇਣਾ ਚਾਹੀਦਾ ਹੈ ਅਤੇ ਅੱਤਵਾਦ ਦੀ ਹਮਾਇਤ ਕਰਨੀ ਵੀ ਬੰਦ ਕਰਨੀ ਚਾਹੀਦੀ ਹੈ।

ਟਰੰਪ ਨੇ ਅੱਗੇ ਚੀਨ, ਯੂਕੇ, ਫਰਾਂਸ ਤੇ ਰੂਸ ਨੂੰ ਅਸਲੀਅਤ ਨਾਲ ਜਾਣੂ ਹੋਣ ਲਈ ਕਿਹਾ ਅਤੇ ਨਾਲ ਹੀ ਇਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਭੁਲਾ ਦੇਣ ਦੀ ਗੱਲ ਆਖੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਰਾਨ ਨਾਲ ਅਜਿਹਾ ਸਮਝੌਤਾ ਕਰਨਾ ਚਾਹੀਦਾ ਹੈ ਜਿਸ ਨਾਲ ਦੁਨੀਆ 'ਚ ਸ਼ਾਂਤੀ ਆਵੇ ਤੇ ਦੁਨੀਆ ਹੋਰ ਸੁਰੱਖਿਅਤ ਹੋਵੇ। ਸਾਨੂੰ ਅਜਿਹਾ ਸਮਝੌਤਾ ਕਰਨਾ ਚਾਹੀਦਾ ਹੈ ਜਿਸ ਨਾਲ ਇਰਾਨ ਤਰੱਕੀ ਵੀ ਕਰੇ ਤੇ ਆਪਣੀ ਕਾਬਲੀਅਤ ਦਾ ਫ਼ਾਇਦਾ ਵੀ ਚੁੱਕ ਸਕੇ। ਮੱਧ ਪੁਰਬ 'ਚ ਸ਼ਾਂਤੀ ਸਥਿਰਤਾ ਉਸ ਵੇਲੇ ਤੱਕ ਨਹੀਂ ਆ ਸਕਦੀ ਜਦੋਂ ਤੱਕ ਇਰਾਨ ਹਿੰਸਾ ਤੇ ਨਫ਼ਰਤ ਫੈਲਾਉਣ ਤੋਂ ਨਹੀਂ ਟਲਦਾ।

ਅਮਰੀਕੀ ਠਿਕਾਣਿਆਂ 'ਤੇ ਮੰਗਲਵਾਰ ਸ਼ਾਮ ਨੂੰ ਹੋਏ ਹਮਲਿਆਂ ਤੋਂ ਮਗਰੋਂ ਵ੍ਹਾਈਟ ਹਾਊਸ 'ਚ ਟਰੰਪ ਨੇ ਅਮਰੀਕੀ ਰਾਸ਼ਟਰੀ ਸੁਰੱਖਿਆ ਦੀ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਹਾਲਾਤਾਂ ਬਾਰੇ ਜਾਣਿਆ। ਦੱਸ ਦਈਏ ਕਿ ਇਰਾਨੀ ਜਰਨੈਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਮਗਰੋ ਅਮਰੀਕਾ ਤੇ ਇਰਾਨ ਦਰਮਿਆਨ ਤਣਾਅ ਆਪਣੇ ਸਿਖ਼ਰਾਂ 'ਤੇ ਹੈ ਅਤੇ ਇਸਦੀ ਸ਼ੁਰੂਆਤ ਅਮਰੀਕਾ ਦੇ 2018 'ਚ ਇਰਾਨ ਨਾਲ 2015 ਦੇ ਪ੍ਰਮਾਣੂ ਸਮਝੌਤੇ ਤੋਂ ਇੱਕ-ਤਰਫਾ ਬਾਹਰ ਹੋਣ ਨਾਲ ਹੋਈ ਸੀ।

ABOUT THE AUTHOR

...view details