ਪੰਜਾਬ

punjab

ETV Bharat / international

ਵਿਸ਼ੇਸ਼: ਦੱਖਣੀ ਚੀਨ ਸਾਗਰ 'ਚ ਮਿਲਟਰੀਕਰਨ 'ਤੇ ਸਖ਼ਤ ਅਮਰੀਕਾ, ਚੀਨੀ ਨਾਗਰਿਕਾਂ 'ਤੇ ਲਗਾਈ ਪਾਬੰਦੀ - ਮਾਈਕ ਪੋਂਪਿਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਉਨ੍ਹਾਂ ਚੀਨੀ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣਾ ਸ਼ੁਰੂ ਕਰਾਂਗੇ ਜੋ ਦੱਖਣੀ ਚੀਨ ਸਾਗਰ 'ਚ ਵੱਡੇ ਪੈਮਾਨੇ 'ਤੇ ਦਾਅਵੇ, ਨਿਰਮਾਣ, ਵਿਵਾਦਿਤ ਚੌਕੀਆਂ ਨੂੰ ਮਿਲਟਰੀਕਰਨ ਜਾਂ ਉਨ੍ਹਾਂ ਨੂੰ ਦੱਖਣੀ ਚੀਨ ਸਾਗਰ ਵਿੱਚ ਸ਼ਾਮਿਲ ਕਰਨ ਲਈ ਜ਼ਿੰਮੇਵਾਰ ਹਨ।

ਤਸਵੀਰ
ਤਸਵੀਰ

By

Published : Aug 29, 2020, 8:26 PM IST

ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਈ ਚੀਨੀ ਨਾਗਰਿਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਈ ਹੈ, ਜਦਕਿ ਵਣਜ ਵਿਭਾਗ ਨੇ ਚੀਨ ਦੁਆਰਾ ਦੱਖਣੀ ਚੀਨ ਸਾਗਰ ਦੇ ਫ਼ੌਜਬੰਦੀ ਦੇ ਕਾਰਨ ਆਪਣੇ 24 ਉਪਕਾਰਮਾਂ ਦੇ ਖ਼ਿਲਾਫ਼ ਵਪਾਰਿਕ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਦੀਆਂ ਚੋਣਾਂ ਵਿੱਚ ਰਿਪਬਲੀਕਨ ਉਮੀਦਵਾਰ ਵਜੋਂ ਆਪਣੀ ਉਮੀਦਵਾਰੀ ਸਵੀਕਾਰ ਹੋਣ ਦੇ ਮੌਕੇ ਉੱਤੇ ਵਿਸਥਾਰ ਵਿੱਚ ਦੱਸਦੇ ਕਿ ਉਹ ਬੀਜਿੰਗ ਵਿਰੁੱਧ ਕਿਹੜੇ ਸੰਭਾਵਿਤ ਕਦਮ ਚੁੱਕਣ ਜਾ ਰਹੇ ਹਨ ਉਸ ਤੋਂ ਪਹਿਲਾਂ ਹੀ ਅਜਿਹਾ ਹੋਇਆ ਹੈ।

ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਕਾਰ ਦੀ ਪਰਵਾਹ ਕੀਤੇ ਬਿਨਾਂ ਸਾਰੇ ਮੁਲਕਾਂ ਦੇ ਸੰਪ੍ਰਭੂਤਾ ਦੇ ਅਧਿਕਾਰਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਮੁੰਦਰ 'ਚ ਸ਼ਾਂਤੀ ਅਤੇ ਆਜ਼ਾਦੀ ਬਣਾਈ ਰੱਖਣਾ ਚਾਹੁੰਦੇ ਹਾਂ। ਅਮਰੀਕਾ ਮੁਫ਼ਤ ਅਤੇ ਖੁੱਲੇ ਦੱਖਣੀ ਚੀਨ ਸਾਗਰ ਦਾ ਸਮਰਥਨ ਕਰਦਾ ਹੈ।

ਵੀਜ਼ਾ ਪਾਬੰਦੀ ਸ਼ੁਰੂ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਉਨ੍ਹਾਂ ਚੀਨੀ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣਾ ਸ਼ੁਰੂ ਕਰਾਂਗੇ ਜੋ ਦੱਖਣੀ ਚੀਨ ਸਾਗਰ 'ਚ ਵੱਡੇ ਪੈਮਾਨੇ 'ਤੇ ਦਾਅਵੇ, ਨਿਰਮਾਣ, ਵਿਵਾਦਿਤ ਚੌਕੀਆਂ ਨੂੰ ਮਿਲਟਰੀਕਰਨ ਜਾਂ ਉਨ੍ਹਾਂ ਨੂੰ ਦੱਖਣੀ ਚੀਨ ਸਾਗਰ ਵਿੱਚ ਸ਼ਾਮਿਲ ਕਰਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹੁਣ ਅਮਰੀਕਾ ਵਿੱਚ ਅਸਵੀਕਾਰਨਯੋਗ ਹੋਣਗੇ ਤੇ ਉਨ੍ਹਾਂ ਦੇ ਪਰਿਵਾਰ ਤੇ ਨੇੜਲੇ ਮੈਂਬਰ ਵੀ ਇਨ੍ਹਾਂ ਵੀਜ਼ਾ ਪਾਬੰਦੀਆਂ ਦੇ ਘੇਰੇ ਵਿੱਚ ਆ ਸਕਦੇ ਹਨ।

ਇਸ ਦੇ ਨਾਲ ਹੀ ਵਣਜ ਵਿਭਾਗ ਨੇ ਪਾਬੰਦੀਸ਼ੁਦਾ ਕੰਪਨੀਆਂ ਦੀ ਸੂਚੀ ਵਿੱਚ ਪੀਆਰਸੀ (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਦੇ ਮਾਲਕੀਅਤ ਵਾਲੇ 24 ਉਦਮਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿੱਚ ਚਾਈਨਾ ਕਮਿਯੂਨੀਕੇਸ਼ਨ ਮੈਨੂਫੈਕਚਰਿੰਗ ਕੰਪਨੀ ਦੀਆਂ ਕਈ ਸਹਾਇਕ ਕੰਪਨੀਆਂ ਸ਼ਾਮਿਲ ਹਨ।

ਪੋਂਪਿਓ ਨੇ ਕਿਹਾ ਕਿ ਸਾਲ 2013 ਤੋਂ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਮਾਲਕੀਅਤ ਵਾਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਵਾਦਿਤ ਸਮੁੰਦਰੀ ਖੇਤਰ ਦੀ 3,000 ਏਕੜ ਰਕਬੇ ਦੀ ਖੁਦਾਈ ਕੀਤੀ ਹੈ ਤੇ ਇਸ ਖੇਤਰ ਨੂੰ ਅਸਥਿਰ ਕਰਦਿਆਂ ਉਨ੍ਹਾਂ ਉੱਤੇ ਆਪਣਾ ਦਾਅਵਾ ਕਾਇਮ ਰੱਖਿਆ ਹੈ। ਅਜਿਹਾ ਕਰਨ ਨਾਲ, ਇਸ ਨੇ ਆਪਣੇ ਗੁਆਂਢੀਆਂ ਦੇ ਪ੍ਰਭੂਸੱਤਾ ਦੇ ਅਧਿਕਾਰਾਂ ਨੂੰ ਕੁਚਲਿਆ ਹੈ ਅਤੇ ਇੰਨੀ ਵਾਤਾਵਰਣ ਦੀ ਤਬਾਹੀ ਦਾ ਕਾਰਨ ਬਣਿਆ ਹੈ ਜਿਸਨੂੰ ਕਿਹਾ ਨਹੀਂ ਜਾ ਸਕਦਾ।

ਦਾਦਾਗਿਰੀ ਵਾਲੇ ਵਿਵਹਾਰ ਬੰਦ ਕਰੇ ਚੀਨ

ਸੀ.ਸੀ.ਸੀ.ਸੀ. ਦੀ ਅਗਵਾਈ ਹੇਠ ਪੀਆਰਸੀ ਦੇ ਦੱਖਣੀ ਚੀਨ ਸਾਗਰ ਦੀ ਚੌਕੀਆਂ 'ਤੇ ਵਿਨਾਸ਼ਕਾਰੀ ਫੋਲਾ ਫ਼ਰੋਲੀ ਹੋਈ। ਸੀਸੀਸੀਸੀ, ਬੀਜਿੰਗ ਦਾ ਇੱਕ ਪ੍ਰਮੁੱਖ ਠੇਕੇਦਾਰ ਹੈ ਜੋ ਗਲੋਬਲ 'ਵਨ ਬੈਲਟ ਵਨ ਰੋਡ' ਦੇ ਨਿਰਮਾਣ 'ਚ ਲੱਗਾ ਹੋਇਆ ਹੈ। (ਹੁਣ ਜਿਸਨੂੰ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਾਂ ਬੀਆਰਆਈ ) ਰਣਨੀਤੀ ਵਜੋਂ ਜਾਣੀ ਜਾਂਦੀ ਹੈ। ਸੀਸੀਸੀਸੀ ਤੇ ਇਸ ਦੀਆਂ ਸਹਾਇਕ ਕੰਪਨੀਆਂ ਵਿਸ਼ਵ ਭਰ ਵਿੱਚ ਭ੍ਰਿਸ਼ਟਾਚਾਰ, ਹਿੰਸਕ ਵਿੱਤ, ਵਾਤਾਵਰਣ ਦੀ ਤਬਾਹੀ ਅਤੇ ਹੋਰ ਗ਼ਲਤ ਕੰਮਾਂ ਵਿੱਚ ਸ਼ਾਮਿਲ ਹਨ।

ਹਿੰਦ-ਪ੍ਰਸ਼ਾਂਤ ਖੇਤਰ 'ਚ ਖ਼ਾਸਕਰ ਦੱਖਣੀ ਚੀਨ ਸਾਗਰ ਖੇਤਰ ਵਿੱਚ ਚੀਨ ਦੇ ਖੇਤਰੀ ਵਿਵਾਦਾਂ ਦਾ ਜ਼ਿਕਰ ਕਰਦਿਆਂ, ਪੌਂਪਿਓ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਸੀਸੀਸੀਸੀ ਅਤੇ ਹੋਰ ਸਰਕਾਰੀ ਮਾਲਕੀਅਤ ਵਾਲੇ ਕੰਮਾਂ ਨੂੰ ਵਿਸਥਾਰਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਇੱਕ ਹਥਿਆਰ ਦੇ ਰੂਪ 'ਚ ਵਰਤਣ ਦੀ ਆਗਿਆ ਨਹੀਂ ਦੇਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਅਮਰੀਕਾ ਉਦੋਂ ਤੱਕ ਕਾਰਵਾਈ ਕਰੇਗਾ ਜਦੋਂ ਤੱਕ ਅਸੀਂ ਇਹ ਨਹੀਂ ਵੇਖਦੇ ਕਿ ਬੀਜਿੰਗ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਦਾਦਾਗਿਰੀ ਵਾਲੇ ਵਿਵਹਾਰ ਨੂੰ ਨਹੀਂ ਰੋਕਿਆ ਹੈ। ਇਸਦੇ ਨਾਲ ਅਸੀਂ ਅਜਿਹੀਆਂ ਅਸਥਿਰ ਗਤੀਵਿਧੀਆਂ ਦੇ ਵਿਰੁੱਧ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਦੇ ਨਾਲ ਖੜ੍ਹੇ ਰਹਾਂਗੇ।

ਦੱਖਣੀ ਚੀਨ ਸਾਗਰ ਵਿੱਚ ਸ਼ਾਸਕ ਵਰਗਾ ਰਵਈਆ

ਪੌਂਪੀਓ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਬੀਜਿੰਗ ਦੱਖਣੀ ਚੀਨ ਸਾਗਰ ਵਿੱਚ ਸ਼ਾਸਕ ਵਰਗਾ ਰੁਖ਼ ਅਖਿਤਿਆਰ ਕਰ ਰਿਹਾ ਹੈ ਅਤੇ ਖੇਤਰ ਦੇ ਕਈ ਦੇਸ਼ਾਂ ਨਾਲ ਸਰਹੱਦੀ ਵਿਵਾਦਾਂ ਵਿੱਚ ਸ਼ਾਮਿਲ ਹੈ।

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਚੀਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਲੱਦਾਖ ਖੇਤਰ ਦੀ ਸਰਹੱਦ ‘ਤੇ ਲੜ ਚੁਕੇ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ 45 ਸਾਲਾਂ 'ਚ ਅਸਲ ਕੰਟਰੋਲ ਰੇਖਾ 'ਤੇ ਪਹਿਲੀ ਵਾਰ ਫ਼ੌਜੀ ਮਾਰੇ ਗਏ ਅਤੇ ਚੱਲ ਰਹੇ ਤਣਾਅ ਤੋਂ ਵਿਸ਼ਵ ਚਿੰਤਤ ਹੈ। ਪਿਛਲੇ ਮਹੀਨੇ, ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਨੇਵੀ ਨੇ ਦੱਖਣੀ ਚੀਨ ਸਾਗਰ ਵਿੱਚ ਜਲ ਤੇ ਜ਼ਮੀਨ ਦੋਵਾਂ ਉੱਤੇ ਹਮਲਾ ਕਰਨ ਦੀਆਂ ਗਤੀਵਧੀਆਂ ਨਾਲ ਇੱਕ ਜਲ ਸੈਨਾ ਅਭਿਆਸ ਸ਼ੁਰੂ ਕੀਤਾ ਸੀ।

ਪਾਰਸਲ ਆਈਲੈਂਡ ਦੇ ਨੇੜੇ ਚੀਨ ਦੀਆਂ ਤਾਜ਼ਾ ਗਤੀਵਿਧੀਆਂ ਦੇ ਵਿਰੋਧ 'ਚ ਸੰਯੁਕਤ ਰਾਜ ਨੇ ਦੱਖਣੀ ਚੀਨ ਸਾਗਰ 'ਚ ਤਿੰਨ ਪ੍ਰਮਾਣੂ-ਸੰਚਾਲਿਤ ਜਹਾਜ਼ਾਂ ਨੂੰ ਤਾਇਨਾਤ ਕਰ ਦਿੱਤੇ। ਚੀਨ ਦੱਖਣੀ ਚੀਨ ਸਾਗਰ ਦੇ ਪਾਰਸਲ ਅਤੇ ਸਪ੍ਰੈਟਲੀ ਆਈਲੈਂਡਸ ਨੂੰ ਲੈ ਕੇ ਖੇਤਰ ਦੇ ਹੋਰ ਦੇਸ਼ਾਂ ਨਾਲ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਦੂਸਰੇ ਦੇਸ਼ ਜੋ ਸਪ੍ਰੈਟਲੀ ਟਾਪੂਆਂ ਦਾ ਦਾਅਵਾ ਕਰਦੇ ਹਨ ਉਹ ਬ੍ਰੂਨੇਈ, ਮਲੇਸ਼ੀਆ, ਫਿਲਪੀਨਜ਼, ਤਾਈਵਾਨ ਅਤੇ ਵੀਅਤਨਾਮ ਹਨ। ਪਾਰਸਲ ਆਈਸਲੈਂਡ 'ਚ ਵੀਅਤਨਾਮ ਅਤੇ ਤਾਈਵਾਨ ਵੀ ਦਾਅਵੇਦਾਰ ਹਨ।

ਸਾਲ 2016 ਵਿੱਚ, ਹੇਗ ਵਿੱਚ ਸਤਿਥ ਸਥਾਈ ਆਰਬਿਟਰੇਸ਼ਨ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਸੀ ਕਿ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਫਿਲਪੀਨਜ਼ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ। ਦੱਖਣੀ ਚੀਨ ਸਾਗਰ ਦੁਨੀਆ ਦੇ ਸਭ ਤੋਂ ਵੱਡੇ ਵਪਾਰਿਕ ਮਾਰਗਾਂ ਵਿੱਚੋਂ ਇੱਕ ਹੈ।

ਚੀਨ 'ਤੇ ਕਈ ਦੋਸ਼ ਲਗਾਏ

ਅਦਾਲਤ ਨੇ ਚੀਨ ਉੱਤੇ ਫਿਲਪੀਨਜ਼ ਦੀ ਮੱਛੀ ਫ਼ੜਨ ਅਤੇ ਪੈਟਰੋਲੀਅਮ ਦੀ ਖੋਜ ਵਿੱਚ ਦਖ਼ਲ ਦੇਣ, ਸਮੁੰਦਰ ਵਿੱਚ ਨਕਲੀ ਟਾਪੂ ਬਣਾਉਣ ਤੇ ਚੀਨੀ ਮਛੇਰਿਆਂ ਨੂੰ ਉਸ ਖੇਤਰ ਵਿੱਚ ਮੱਛੀ ਫ਼ੜਨ ਤੋਂ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ। ਉਸ ਤੋਂ ਬਾਅਦ ਪਿਛਲੇ ਮਹੀਨੇ ਵੀਅਤਨਾਮ ਤੇ ਫਿਲੀਪੀਨਜ਼ ਨੇ ਇਕ ਵਾਰ ਫਿਰ ਦੱਖਣੀ ਚੀਨ ਸਾਗਰ 'ਚ ਚੀਨ ਦੇ ਸਮੁੰਦਰੀ ਕਾਨੂੰਨ ਦੀ ਉਲੰਘਣਾ ਕਰਨ ਬਾਰੇ ਚਿੰਤਾ ਪ੍ਰਗਟਾਈ।

ਪੌਂਪੀਓ ਦੇ ਬਿਆਨ ਤੋਂ ਬਾਅਦ ਮੀਡੀਆ ਨੂੰ ਵੱਖਰੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਆਪਣੇ ਆਪ ਨੂੰ 2016 'ਚ ਦੱਖਣੀ ਚੀਨ ਸਾਗਰ 'ਤੇ ਚੀਨ ਅਤੇ ਫਿਲੀਪੀਨਜ਼ ਮਾਮਲੇ 'ਤੇ ਆਏ ਅੰਤਰਰਾਸ਼ਟਰੀ ਆਰਬਿਟਰੇਸ਼ਨ ਦੇ ਆਦੇਸ਼ ਅਨੁਸਾਰ ਰੱਖਿਆ ਹੈ। ਅਧਿਕਾਰੀ ਨੇ ਕਿਹਾ ਕਿ ਵਾਸ਼ਿੰਗਟਨ ਦੱਖਣੀ-ਪੂਰਬੀ ਏਸ਼ੀਆਈ ਤੱਟਵਰਤੀ ਦੇਸ਼ਾਂ ਨੂੰ ਆਪਣੇ ਪ੍ਰਭੂਸੱਤਾ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਆਪਣੇ ਸਮਰਥਨ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖੇਗਾ। ਇਸ ਦੇ ਨਾਲ ਹੀ, ਦੂਜੇ ਦਾਅਵੇਦਾਰ ਦੇਸ਼ਾਂ ਦੀ ਸਮੁੰਦਰੀ ਸਰੋਤਾਂ ਤੱਕ ਪਹੁੰਚਣ ਤੋਂ ਰੋਕਣ ਲਈ ਜਿਸ ਤੇਜ਼ੀ ਦੇ ਨਾਲ ਬੀਜਿੰਗ ਨੇ ਸ਼ਰਮਿੰਦਾ ਢੰਗ ਨਾਲ ਜ਼ਬਰਦਸਤੀ ਵਾਲੀਆਂ ਚਾਲਾਂ ਲਾਗੂ ਕੀਤੀਆਂ ਹਨ ਉਸ ਉੱਤੇ ਅਸੀਂ ਆਪਣੀ ਗਹਿਰੀ ਚਿੰਤਾ ਜਤਾਉਂਦੇ ਰਹਾਂਗੇ ।

ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬੀਜਿੰਗ ਨੇ ਵਾਤਾਵਰਣ ਨੂੰ ਬਰਬਾਦ ਕਰਨ ਵਾਲੀਆਂ ਜ਼ਮੀਨਾਂ ਦਾ ਦਾਅਵਾ ਕਰਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਵਾਦਿਤ ਆਊਟ ਪੋਸਟਾਂ ਦਾ ਮਿਲਟਰੀਕਰਨ ਕੀਤਾ ਹੈ। ਇਸ ਨਾਲ ਮੂੰਗੇ ਦੀਆਂ ਚਟਾਨਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਚੀਨ ਨੇ ਦੱਖਣੀ ਚੀਨ ਸਾਗਰ 'ਚ ਇਨ੍ਹਾਂ ਪਲੇਟਫ਼ਾਰਮਾਂ ਦੀ ਵਰਤੋਂ ਆਪਣੇ ਗੁਆਂਢੀ ਦੇਸ਼ਾਂ ਵਿਰੁੱਧ ਜ਼ਬਰਦਸਤੀ ਕਰਨ ਦੇ ਪਲੇਟਫਾਰਮ ਦੇ ਰੂਪ 'ਚ ਕੀਤੀ ਹੈ।

ਪੀਆਰਸੀ ਨੇ ਸਮੁੰਦਰੀ ਸੈਨਾ ਅਤੇ ਨਾਗਰਿਕ ਕਾਨੂੰਨ ਲਾਗੂ ਕਰਨ ਵਾਲੇ ਸਮੁੰਦਰੀ ਜਹਾਜ਼ਾਂ (ਜਿਨ੍ਹਾਂ ਦਾ ਸਾਥ ਦੇਣ ਲਈ ਪਿੱਛੇ ਅਕਸਰ ਚੀਨੀ ਫ਼ੌਜ ਰਹਿੰਦੀ ਹੈ ) ਦੀ ਪਹੁੰਚ ਦਾ ਵਿਸਥਾਰ ਦੱਖਣ-ਪੂਰਬੀ ਏਸ਼ੀਆਈ ਦਾਅਵੇਦਾਰਾਂ ਨੂੰ ਧਮਕਾਉਣ ਲਈ ਕੀਤਾ ਹੈ ਜਿਨ੍ਹਾਂ ਦੀ ਸਮੁੰਦਰੀ ਸਰੋਤ ਤੱਕ ਪਹੁੰਚ ਹੈ।

ਪਾਰਟੀ ਦੀ ਸੂਚੀ

ਇਸੇ ਮੀਡੀਆ ਬ੍ਰੀਫਿੰਗ 'ਚ ਵਣਜ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਦੇ ਗੰਧਲੇ ਪਾਣੀਆਂ ਵਿੱਚ ਬੀਜਿੰਗ ਦੀ ਫੌਜ ਦੀ ਭੂਮਿਕਾ ਕਾਰਨ 24 ਚੀਨੀ ਉਦਯੋਗਾਂ ਨੂੰ ਅਮਰੀਕੀ ਬੁੱਧੀਜੀਵੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।

ਦੂਜੇ ਸ਼ਬਦਾਂ 'ਚ, ਜੇ ਇੱਕ ਧਿਰ ਸੂਚੀ 'ਚ ਸ਼ਾਮਿਲ ਕਿਸੇ ਵੀ ਚੀਜ਼, ਸਾਜ਼ੋ ਸਾਮਾਨ, ਸਾੱਫਟਵੇਅਰ ਜਾਂ ਤਕਨਾਲੋਜੀ ਨੂੰ ਤਬਦੀਲ ਕਰਦੀ ਹੈ, ਤਾਂ ਉਨ੍ਹਾਂ ਨੂੰ ਇਸ ਲਈ ਇੱਕ ਵਿਸ਼ੇਸ਼ ਲਾਇਸੈਂਸ ਲੈਣ ਲਈ ਵਣਜ ਵਿਭਾਗ 'ਚ ਆਉਣਾ ਪਏਗਾ, ਜਿਸ ਤੋਂ ਬਾਅਦ ਅਸੀਂ ਵਿਦੇਸ਼ ਵਿਭਾਗ ਤੇ ਕਈ ਵਾਰ ਊਰਜਾ ਵਿਭਾਗ ਨਾਲ ਸਲਾਹ ਮਸ਼ਵਰਾ ਕਰਦੇ ਹਨ। ਉਸ ਤੋਂ ਬਾਅਦ ਮਨਜ਼ੂਰੀ ਜਾਂ ਅਸਵੀਕਾਰ ਦਾ ਫ਼ੈਸਲਾ ਦਿੱਤਾ ਜਾਂਦਾ ਹੈ।

ਬ੍ਰੀਫਿੰਗ ਦੌਰਾਨ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਹ ਹਿੰਦ-ਪ੍ਰਸ਼ਾਂਤ ਬਾਰੇ ਸਾਡੇ ਸਾਂਝੇ ਨਜ਼ਰੀਏ ਦੇ ਸਮਰਥਨ ਵਿੱਚ ਚੀਨ ਵੱਲੋਂ ਅਮਰੀਕਾ ਵਿਰੁੱਧ ਕੀਤੀ ਗਈ ਤਾਜ਼ਾ ਕਾਰਵਾਈ ਹੈ। ਹਿੰਦ-ਪ੍ਰਸ਼ਾਂਤ ਖੇਤਰ ਜਿੱਥੇ ਸਾਰੇ ਦੇਸ਼ ਆਪਣੀ ਪ੍ਰਭੂਸੱਤਾ ਦੀ ਸਥਿਤੀ 'ਚ ਸੁਰੱਖਿਅਤ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਵਿਵਾਦਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।

ਪੂਰਬੀ ਲੱਦਾਖ 'ਚ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਇਹ ਨਵੀਂ ਦਿੱਲੀ ਦੇ ਕੰਨਾਂ ਨੂੰ ਸੰਗੀਤ ਵਾਂਗ ਆਵਾਜ਼ ਦੇਵੇਗੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਵਿਸਥਾਰਪੂਰਵਕ ਨੀਤੀਆਂ ਦੇ ਮੱਦੇਨਜ਼ਰ, ਭਾਰਤ ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਚਤੁਰਭੁਜ ਦਾ ਹਿੱਸਾ ਹੈ, ਜੋ ਬੀਜਿੰਗ ਦੇ ਵਧ ਰਹੇ ਪ੍ਰਭਾਵ ਨੂੰ ਵੇਖਦਿਆਂ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਚਾਹੁੰਦੇ ਹਨ। ਇਹ ਖੇਤਰ ਜਪਾਨ ਦੇ ਪੂਰਬੀ ਤੱਟ ਤੋਂ ਅਫ਼ਰੀਕਾ ਦੇ ਪੂਰਬੀ ਤੱਟ ਤੱਕ ਫੈਲਿਆ ਹੋਇਆ ਹੈ।

(ਅਰੁਣਿਮ ਭੁਯਾਨ)

ABOUT THE AUTHOR

...view details