ਨਵੀਂ ਦਿੱਲੀ: ਇਰਾਕ ਵਿੱਚ ਅਮਰੀਕੀ ਦੂਤਘਰ 'ਤੇ ਹਮਲਾ ਹੋਣ ਤੋਂ ਬਾਅਦ ਅਮਰੀਕਾ ਨੇ ਫ਼ੌਜੀਆਂ ਨੂੰ ਪੱਛਮੀ ਏਸ਼ੀਆ 'ਚ ਭੇਜਣ ਦਾ ਫ਼ੈਸਲਾ ਲਿਆ ਹੈ।
ਦੂਤਘਰ 'ਤੇ ਹਮਲਾ ਹੋਣ ਤੋਂ ਬਾਅਦ ਸੈਂਕੜੇ ਫ਼ੌਜੀ ਇਰਾਕ ਭੇਜ ਰਿਹਾ ਅਮਰੀਕਾ - ਅਮਰੀਕੀ ਦੂਤਘਰ 'ਤੇ ਹਮਲਾ
ਇਰਾਕ ਵਿੱਚ ਦੂਤਘਰ 'ਤੇ ਹਮਲਾ ਹੋਣ ਤੋਂ ਬਾਅਦ ਅਮਰੀਕਾ ਸੈਂਕੜੇ ਫ਼ੌਜੀ ਇਰਾਕ ਭੇਜਣ ਦੀ ਤੈਆਰੀ ਕਰ ਰਿਹਾ ਹੈ।
ਦੱਸਦਈਏ ਕਿ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਪ੍ਰਦਰਸ਼ਨਕਾਰੀ ਰਾਜਧਾਨੀ ਬਗ਼ਦਾਦ ਸਥਿਤ ਅਮਰੀਕੀ ਦੂਤਘਰ ਦੇ ਅੰਦਰ ਵੜ ਗਏ ਸਨ ਅਤੇ ਉੱਥੇ ਅਗਜ਼ਨੀ ਵੀ ਕੀਤੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੈੱਥ ਆਫ ਅਮਰੀਕਾ ਵਰਗੇ ਨਾਅਰੇ ਲਗਾਉਂਦੇ ਹੋਏ ਅਮਰੀਕੀ ਹਵਾਈ ਹਮਲਿਆਂ ਦਾ ਵਿਰੋਧ ਕੀਤਾ। ਈਰਾਨ ਹਮਾਇਤੀ ਹਿਜ਼ਬੁੱਲਾ ਗੁੱਟ 'ਤੇ ਕੀਤੇ ਗਏ ਇਨ੍ਹਾਂ ਹਮਲਿਆਂ ਵਿਚ 25 ਲੜਾਕੇ ਮਾਰੇ ਗਏ ਸਨ। ਅਮਰੀਕਾ ਨੇ ਇਸ ਗੁੱਟ 'ਤੇ ਅਮਰੀਕੀ ਠੇਕੇਦਾਰ ਦੀ ਹੱਤਿਆ ਦਾ ਦੋਸ਼ ਲਾਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਹਮਲੇ ਨੂੰ ਅੱਤਵਾਦੀ ਸਾਜ਼ਿਸ਼ ਕਰਾਰ ਦਿੱਤਾ ਸੀ ਅਤੇ ਹਮਲਾਵਰਾਂ ਵਿਚੋਂ ਇਕ ਦੀ ਪਛਾਣ ਅਬੂ ਮਹਦੀ ਅਲ ਮੁਹਾਂਦਿਸ ਦੇ ਰੂਪ ਵਿਚ ਕੀਤੀ ਸੀ।
ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ 82ਵੀਂ ਏਅਰਬੋਰਨ ਡਵੀਜ਼ਨ ਦੀ ਤੁਰੰਤ ਪ੍ਰਤੀਕਿਰਿਆ ਇਕਾਈ ਦੇ ਕਰੀਬ 750 ਫ਼ੌਜੀਆਂ ਨੂੰ ਅਗਲੇ ਕੁਝ ਦਿਨਾਂ ਵਿਚ ਪੱਛਮੀ ਏਸ਼ੀਆ ਭੇਜਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਹ ਤਾਇਨਾਤੀ ਅਮਰੀਕੀ ਮੁਲਾਜ਼ਮਾਂ ਅਤੇ ਅਦਾਰਿਆਂ 'ਤੇ ਵਧਦੇ ਖ਼ਤਰਿਆਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ।