ਫੋਸਟਰ ਸਿਟੀ: ਅਮਰੀਕਾ ਦੀ ਰੈਗੂਲੇਟਰੀ ਸੰਸਥਾ ਨੇ ਹਸਪਤਾਲ ਵਿੱਚ ਦਾਖ਼ਲ ਕੋਰੋਨਾ ਦੇ ਸਾਰੇ ਮਰੀਜ਼ਾਂ ਨੂੰ ਰੈਮਡੇਸਿਵਰ ਦਵਾਈ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦਵਾਈ ਨਿਰਮਾਤਾ 'ਗਿਲਿਅਡ ਸਾਇੰਸਿਜ਼' ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਕਿਹਾ ਹੈ ਕਿ 'ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ' (ਐਫਡੀਏ) ਨੇ ਐਮਰਜੈਂਸੀ ਦੀ ਸਥਿਤੀ ਵਿੱਚ ਰੈਮਡੇਸਿਵਰ ਦੀ ਵਰਤੋਂ ਦੇ ਦਾਇਰੇ ਨੂੰ ਵਧਾ ਦਿੱਤਾ ਹੈ ਤਾਂ ਜਿਸ ਤੋਂ ਡਾਕਟਰ ਮਰੀਜ਼ਾਂ ਨੂੰ ਇਹ ਦਵਾਈ ਲੈਣ ਦੀ ਸਲਾਹ ਦੇ ਸਕਣਗੇ।
ਹੁਣ ਤੱਕ ਇਹ ਦਵਾਈ ਸਿਰਫ਼ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਹੀ ਦਿੱਤੀ ਗਈ ਸੀ। ਕੈਲੀਫੋਰਨੀਆ ਵਿੱਚ ਫੋਸਟਰ ਸਿਟੀ ਸਥਿਤ ਗਿਲਿਅਡ ਨੇ ਰੈਮਡੇਸਿਵਰ ਨੂੰ ਵੇਕਲੂਰੀ ਨਾਂਅ ਤੋਂ ਵੇਚਣ ਦੀ ਰਸਮੀ ਮਨਜ਼ੂਰੀ ਦੇ ਲਈ 10 ਅਗਸਤ ਨੂੰ ਐਫਡੀਏ ਵਿੱਚ ਅਰਜ਼ੀ ਦਿੱਤੀ ਸੀ।
ਗਿਲਿਅਡ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਹਸਪਤਾਲ ਵਿੱਚ ਦਾਖਲ ਮਰੀਜ਼ਾਂ ਬਾਰੇ ਇੱਕ ਸਰਕਾਰੀ ਅਧਿਐਨ ਅਤੇ ਗਿਲਿਅਡ ਦੁਆਰਾ ਇੱਕ ਹਫ਼ਤਾ ਪਹਿਲਾਂ ਪ੍ਰਕਾਸ਼ਤ ਅਧਿਐਨ ਦੇ ਅਧਾਰ 'ਤੇ ਐਮਰਜੈਂਸੀ ਸਥਿਤੀਆਂ ਵਿੱਚ ਇਸ ਦਵਾਈ ਦੀ ਵਰਤੋਂ ਦੇ ਦਾਇਰੇ ਨੂੰ ਵਧਾਉਣ ਦੀ ਮਨਜ਼ੂਰੀ ਦਿੱਤੀ।
ਗਿਲਿਅਡ ਦੇ ਅਧਿਐਨ ਵਿੱਚ ਪਾਇਆ ਗਿਆ ਕਿ ਕੋਰੋਨਾ ਤੋਂ ਪੀੜਤ ਜਿਨ੍ਹਾਂ ਮਰੀਜ਼ਾਂ ਨੂੰ ਪੰਜ ਦਿਨਾਂ ਲਈ ਰੈਮਡੇਸਿਵਰ ਦਵਾਈ ਦਿੱਤੀ ਗਈ। ਉਨ੍ਹਾਂ ਵਿੱਚ ਠੀਕ ਹੋਣ ਦੀ ਸੰਭਾਵਨਾ 65 ਪ੍ਰਤੀਸ਼ਤ ਵਧੇਰੇ ਸੀ।