ਵਾਸ਼ਿੰਗਟਨ: ਰਾਸ਼ਟਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਰਾਸ਼ਟਪਤੀ ਅਹੁਦੇ ਦੇ ਲਈ ਹੋਣ ਵਾਲੀ ਚੋਣ ਵਿੱਚ ਦੇਰੀ ਦੀ ਸੰਭਾਵਨ ਜਤਾਈ ਸੀ, ਜਿਸ ਤੋਂ ਬਾਅਦ ਹੁਣ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੋਣਾਂ 3 ਨਵੰਬਰ ਤੋਂ ਕਰਾਉਣ ਦੀ ਯੋਜਨਾ ਹੈ।
ਐਤਵਾਰ ਨੂੰ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਕਿਹਾ ਕਿ ਰਾਸ਼ਟਰਪਤੀ ਦੇ ਜਦੋਂ ਪਿਛਲੇ ਹਫ਼ਤੇ ਟਵੀਟ ਕਰ ਕੇ ਚੋਣਾਂ ਵਿੱਚ ਦੇਰੀ ਹੋਣ ਦੀ ਗੱਲ ਕਹੀ ਸੀ, ਉਸ ਸਮੇਂ ਕੇਵਲ ਮੇਲ-ਇੰਨ ਬੈਲਟ ਨੂੰ ਲੈ ਕੇ ਚਿੰਤਾ ਜਤਾਈ ਸੀ। ਮੈਡੋਜ਼ ਨੇ ਦੱਸਿਆ ਕਿ ਅਸੀਂ 3 ਨਵੰਬਰ ਨੂੰ ਚੋਣਾਂ ਕਰਾਉਣ ਜਾ ਰਹੇ ਹਾਂ ਅਤੇ ਰਾਸ਼ਟਰਪਤੀ ਇਸ ਵਿੱਚ ਜਿੱਤ ਦਰਜ ਕਰਨਗੇ।
ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 3 ਨਵੰਬਰ ਤੋਂ: ਵਾਈਟ ਹਾਊਸ - ਵਾਈਟ ਹਾਊਸ
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 3 ਨਵੰਬਰ ਤੋਂ ਕਰਵਾਉਣ ਦੀ ਸਲਾਹ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੂਰੀ ਖ਼ਬਰ ਪੜ੍ਹੋ...
ਚੀਫ਼ ਆਫ਼ ਸਟਾਫ਼ ਨੇ ਅੱਗੇ ਦੱਸਿਆ ਕਿ ਟਰੰਪ ਹੁਣ ਦੇਰ ਹੋਣ ਬਾਰੇ ਨਹੀਂ ਸੋਚ ਰਹੇ ਹਨ। ਟਰੰਪ ਦੇ ਸੀਨੀਅਰ ਸਲਾਹਕਾਰ ਜੇਸਨ ਮਿਲਰ ਨੇ ਵੀ ਐਤਵਾਰ ਨੂੰ ਦੱਸਿਆ ਕਿ 3 ਨਵੰਬਰ ਨੂੰ ਚੋਣ ਹੋਣ ਜਾ ਰਹੀ ਹੈ ਅਤੇ ਰਾਸ਼ਟਰਪਤੀ ਵੀ ਇਹੀ ਚਾਹੁੰਦੇ ਹਨ।
29 ਜੁਲਾਈ ਨੂੰ ਆਪਣੇ ਇੱਕ ਟਵੀਟ ਵਿੱਚ ਟਰੰਪ ਨੇ ਬਿਨਾਂ ਕਿਸੇ ਸਬੂਤ ਜਾਂ ਤੱਥ ਦੇ ਦਾਅਵਾ ਕੀਤਾ ਸੀ ਕਿ ਚੋਣ ਵੋਟਿੰਗ ਮੇਲ ਸਿਸਟਮ ਵਿੱਚ ਹੋਣੀ ਹੈ। ਇਸ ਲਈ ਇਹ ਇਤਿਹਾਸ ਦੀਆਂ ਸਭ ਤੋਂ ਗਲਤ ਅਤੇ ਜਾਅਲੀ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਸ਼ਰਮ ਦੀ ਗੱਲ ਹੋਵੇਗੀ, ਜਦੋਂ ਤੱਕ ਲੋਕ ਸਹੀ ਢੰਗ ਨਾਲ ਵੋਟ ਨਹੀਂ ਪਾ ਸਕਦੇ, ਉਦੋਂ ਤੱਕ ਚੋਣਾਂ ਵਿੱਚ ਦੇਰੀ? ਪਰ ਫਿਰ ਉਸੇ ਦਿਨ ਟਰੰਪ ਨੇ ਇਹ ਵੀ ਕਿਹਾ ਕਿ ਉਹ ਚੋਣ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੇ।