ਵਾਸ਼ਿੰਗਟਨ: ਦੇਸ਼ਾਂ-ਵਿਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਇਸ ਵਾਇਰਸ ਤੋਂ ਅਮਰੀਕਾ ਵੀ ਬੱਚ ਨਹੀਂ ਸਕਿਆ ਤੇ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ 1,135 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤਹਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਇਰਸ ਤੋਂ ਬਚਾਅ ਕਰਨ ਲਈ ਯੂਰਪ ਦੀ ਸਾਰੀਆਂ ਯਾਤਰਾਵਾਂ 'ਤੇ ਅਗਲੇ 30 ਦਿਨਾਂ ਤੱਕ ਰੋਕ ਲਾ ਦਿੱਤੀ ਜਾਣਗੀਆਂ।
ਕੋਰੋਨਾ: ਟਰੰਪ ਨੇ ਯੂਰਪ ਦੇ ਸਫ਼ਰ 'ਤੇ ਲਾਈ ਰੋਕ, ਕਿਹਾ ਅਮਰੀਕਾ ਦੀ ਸੁਰੱਖਿਆ ਤੋਂ ਜ਼ਰੂਰੀ ਕੁਝ ਵੀ ਨਹੀਂ
ਚੀਨ ਤੋਂ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਰੋਕਣ ਲਈ ਅਮਰੀਕਾ ਨੇ ਸਖ਼ਤ ਫੈਸਲੇ ਲੈਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ਤਰਨਾਕ ਵਾਇਰਸ ਦੇ ਬਚਾਅ ਲਈ ਇੱਕ ਅਹਿਮ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ 'ਮਜਬੂਤ ਪਰ ਜ਼ਰੂਰੀ' ਬ੍ਰਿਟੇਨ 'ਤੇ ਲਾਗੂ ਨਹੀਂ ਹੁੰਦੇ, ਇਹ ਰੋਕ ਬ੍ਰਿਟੇਨ 'ਤੇ ਲਾਗੂ ਨਹੀਂ ਹੋਵੇਗੀ, ਜਿੱਥੇ ਹੁਣ ਤੱਕ 460 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਟਰੰਪ ਨੇ ਕਿਹਾ, 'ਇਸ ਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਸਾਡੇ ਦੇਸ਼ ਵਿੱਚ ਆਉਣ ਤੋਂ ਰੋਕਣ ਲਈ ਅਸੀਂ ਅਗਲੇ 30 ਦਿਨਾਂ ਤੱਕ ਯੂਰਪ ਤੋਂ ਅਮਰੀਕਾ ਦੀਆਂ ਸਾਰੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਨਵੇਂ ਨਿਯਮ ਸ਼ੁਕੱਰਵਾਰ ਰਾਤ ਤੋਂ ਲਾਗੂ ਹੋਣਗੇ।'
ਦੱਸ ਦਈਏ, ਦੇਸ਼ਾਂ-ਵਿਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਭਾਰਤ ਸਣੇ ਵਿਦੇਸ਼ਾਂ ਵਿੱਚ ਕਈ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕਈ ਮਾਮਲਿਆਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਤੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਦੇ ਮੱਦੇਨਜ਼ਰ ਵਾਇਰਸ ਤੋਂ ਬਚਾਅ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਫੈਸਲਾ ਲਿਆ ਹੈ।