ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਯੁੱਧ ਨਾ ਹੋਣ ਦੀ ਕੀਤੀ ਉਮੀਦ - iran
ਅਮਰੀਕਾ ਅਤੇ ਇਰਾਨ ਵਿਚਕਾਰ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਯੁੱਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਸ ਕਰਦੇ ਹਨ ਕਿ ਯੁੱਧ ਨਾ ਹੋਵੇ ਪਰ ਜੇ ਯੁੱਧ ਹੁੰਦਾ ਹੈ ਤਾਂ ਅਮਰੀਕਾ ਸੈਨਿਕਾਂ ਨੂੰ ਉਸ ਯੁੱਧ ਵਿੱਚ ਨਹੀਂ ਭੇਜੇਗਾ।
ਵਾਸ਼ਿੰਗਟਨ: ਅਮਰੀਕਾ ਅਤੇ ਇਰਾਨ ਦੇ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਹੈ। ਦੋਹਾਂ ਦੇਸਾਂ ਦੇ ਵਿੱਚ ਹਾਲਾਤ ਯੁੱਧ ਦੀ ਕਗਾਰ 'ਤੇ ਪੁੱਜ ਗਏ ਹਨ। ਜ਼ਾਹਿਰ ਤੌਰ 'ਤੇ ਅਮਰੀਕਾ ਇਰਾਨ ਨਾਲੋਂ ਜ਼ਿਆਦਾ ਤਾਕਤਵਰ ਦੇਸ਼ ਹੈ।ਅਜਿਹੇ 'ਚ ਸਵਾਲ ਇਹ ਉੱਠਦਾ ਹੁੰਦਾ ਹੈ ਕਿ ਇਰਾਨ ਦੇ ਖ਼ਿਲਾਫ ਅਮਰੀਕਾ ਕਿਹੜੀ ਤਾਕਤ ਦਾ ਇਸਤੇਮਾਲ ਕਰੇਗਾ। ਕੀ ਸੇਨਾ ਦਾ ਇਸਤੇਮਾਲ ਕੀਤਾ ਜਾਵੇਗਾ ਜਾਂ ਫੇਰ ਹਵਾਈ ਅਤੇ ਮਿਸਾਈਲ ਹਮਲੇ ਦੇ ਨਾਲ ਇਰਾਨ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਾਲ ਹੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਯੁੱਧ ਟਲ ਸਕਦਾ ਹੈ ਪਰ ਜੇ ਯੁੱਧ ਹੁੰਦਾ ਹੈ ਤਾਂ ਅਮਰੀਕਾ ਜ਼ਬਰਦਸਤ ਤਾਕਤ ਦਾ ਇਸਤੇਮਾਲ ਕਰੇਗਾ। ਟਰੰਪ ਨੇ ਕਿਹਾ ਯੁੱਧ ਦੇ ਵਿੱਚ ਸੈਨਿਕ ਨਹੀਂ ਭੇਜੇ ਜਾਣਗੇ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ,"ਮੈਂ ਆਸ ਕਰਦਾ ਹਾਂ ਕਿ ਅਮਰੀਕਾ ਇਰਾਨ ਦੇ ਨਾਲ ਯੁੱਧ ਨਾ ਕਰੇ ਪਰ ਜੇ ਯੁੱਧ ਹੁੰਦਾ ਹੈ ਤਾਂ ਅਮਰੀਕਾ ਮਜ਼ਬੂਤ ਸਥਿੱਤੀ ਵਿੱਚ ਹੈ।"
ਅਮਰੀਕਾ ਕੋਲ ਸ਼ਕਤੀਸ਼ਾਲੀ ਹਥਿਆਰ ਹਨ ਜੋ ਇਰਾਨ ਦੇ ਵਿੱਚ ਤਬਾਹੀ ਮਚਾ ਸਕਦੇ ਹਨ। ਅਮਰੀਕਾ ਕੋਲ ਲੜਾਕੂ ਜਹਾਜ਼ ਵੀ ਮੌਜੂਦ ਹਨ। ਬੀਤੇ ਸਮੇਂ 'ਚ ਯੁੱਧ ਦੇ ਹਾਲਾਤਾਂ 'ਚ ਅਮਰੀਕਾ ਨੇ ਟੌਮ ਹਾਕ ਮਿਸਾਇਲ ਦੀ ਵਰਤੋਂ ਵੀ ਕੀਤੀ ਸੀ।