ਪੰਜਾਬ

punjab

ETV Bharat / international

ਈਰਾਨ 'ਤੇ ਸਖ਼ਤ ਹਥਿਆਰ ਪਾਬੰਦੀ ਦੀ ਤਿਆਰੀ 'ਚ ਅਮਰੀਕਾ, ਰੂਸ-ਚੀਨ ਦਾ ਵਿਰੋਧ - US prepares for tough arms embargo on Iran

ਸੁਰੱਖਿਆ ਪਰਿਸ਼ਦ ਦੇ ਡਿਪਲੋਮੈਟਾਂ ਨੇ ਕਿਹਾ ਕਿ ਸੋਧੇ ਪ੍ਰਸਤਾਵ ਨੂੰ ਵੀਰਵਾਰ ਨੂੰ ਅੰਤਮ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸ਼ੁੱਕਰਵਾਰ ਨੂੰ ਵੋਟ ਪਾਉਣ ਲਈ ਰੱਖਿਆ ਜਾ ਸਕਦਾ ਹੈ।

ਈਰਾਨ 'ਤੇ ਸਖ਼ਤ ਹਥਿਆਰ ਪਾਬੰਦੀ ਦੀ ਤਿਆਰੀ 'ਚ ਅਮਰੀਕਾ, ਰੂਸ-ਚੀਨ ਦਾ ਵਿਰੋਧ
ਈਰਾਨ 'ਤੇ ਸਖ਼ਤ ਹਥਿਆਰ ਪਾਬੰਦੀ ਦੀ ਤਿਆਰੀ 'ਚ ਅਮਰੀਕਾ, ਰੂਸ-ਚੀਨ ਦਾ ਵਿਰੋਧ

By

Published : Aug 12, 2020, 7:50 PM IST

ਵਾਸ਼ਿੰਗਟਨ: ਅਮਰੀਕਾ ਨੇ ਇੱਕ ਸੋਧਿਆ ਪ੍ਰਸਤਾਵ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਨੇ ਇਸ ਲਈ 15 ਮੈਂਬਰੀ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਤੋਂ ਵਧੇਰੇ ਸਮਰਥਨ ਦੀ ਮੰਗ ਕੀਤੀ ਹੈ। ਵੀਟੋ ਦੀ ਸ਼ਕਤੀ ਰੱਖਣ ਵਾਲੇ 5 ਸਥਾਈ ਮੈਂਬਰ ਦੇਸ਼ਾਂ 'ਚ ਸ਼ਾਮਲ ਰੂਸ ਅਤੇ ਚੀਨ ਨੇ ਇਸ 'ਤੇ ਸਖ਼ਤ ਵਿਰੋਧ ਪ੍ਰਗਟ ਕੀਤਾ ਹੈ।

ਅਮਰੀਕਾ ਦੇ ਰਾਜਦੂਤ ਕੇਲੀ ਕ੍ਰਾਫਟ ਨੇ ਕਿਹਾ ਕਿ ਨਵੇਂ ਮਸੌਦੇ 'ਚ ਸੁਰੱਖਿਆ ਪਰਿਸ਼ਦ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਉਹ ਹੀ ਕੀਤਾ ਗਿਆ ਹੈ ਜਿਸ ਬਾਰੇ ਹਰ ਕੋਈ ਜਾਣਦਾ ਹੈ, ਕੀ ਹੋਣਾ ਚਾਹੀਦਾ ਹੈ। ਈਰਾਨ ਨੂੰ ਖੁੱਲ੍ਹ ਕੇ ਰਵਾਇਤੀ ਹਥਿਆਰਾਂ ਦੀ ਖਰੀਦ ਅਤੇ ਵੇਚਣ ਤੋਂ ਰੋਕਣ ਲਈ ਹਥਿਆਰਾਂ 'ਤੇ ਰੋਕ ਦਾ ਵਿਸਥਾਰ ਕੀਤਾ ਜਾਵੇ।

ਨਵਾਂ ਪ੍ਰਸਤਾਵ ਅਜੇ ਜਨਤਕ ਨਹੀਂ ਹੋਇਆ

ਸੁਰੱਖਿਆ ਪਰਿਸ਼ਦ ਦੇ ਡਿਪਲੋਮੈਟਾਂ ਨੇ ਕਿਹਾ ਕਿ ਸੋਧੇ ਪ੍ਰਸਤਾਵ ਨੂੰ ਵੀਰਵਾਰ ਨੂੰ ਅੰਤਮ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸ਼ੁੱਕਰਵਾਰ ਨੂੰ ਵੋਟ ਪਾਉਣ ਲਈ ਰੱਖਿਆ ਜਾ ਸਕਦਾ ਹੈ। ਹਾਲਾਂਕਿ, ਇਹ ਨਵਾਂ ਪ੍ਰਸਤਾਵ ਅਜੇ ਜਨਤਕ ਨਹੀਂ ਕੀਤਾ ਗਿਆ ਹੈ।

ABOUT THE AUTHOR

...view details