ਪੰਜਾਬ

punjab

ETV Bharat / international

ਯੂਐਸ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ - ਨੇਵਲ ਏਅਰ ਸਟੇਸ਼ਨ ਵ੍ਹਾਈਟਿੰਗ ਫੀਲਡ

ਸ਼ੁੱਕਰਵਾਰ ਨੂੰ ਯੂਐਸ ਨੇਵੀ ਦਾ ਇੱਕ ਸਿਖਲਾਈ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਫਲੋਰੀਡਾ ਤੋਂ ਉਡਾਣ ਭਰਨ ਤੋਂ ਬਾਅਦ ਖਾੜੀ ਤੱਟ ਦੇ ਨੇੜੇ ਅਲਾਬਮਾ ਰਿਹਾਇਸ਼ੀ ਕੋਲ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ।

ਯੂਐਸ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ
ਯੂਐਸ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

By

Published : Oct 24, 2020, 11:59 AM IST

ਫੋਲੇ: ਫਲੋਰੀਡਾ ਤੋਂ ਸਿਖਲਾਈ ਲਈ ਉਡਾਣ ਭਰਨ ਵਾਲਾ ਯੂਐਸ ਨੇਵੀ ਦਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਅਲਾਬਮਾ ਦੇ ਰਿਹਾਇਸ਼ੀ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ।

ਨੇਵਲ ਏਅਰ ਫੋਰਸ ਦੇ ਬੁਲਾਰੇ ਜੈਕ ਹੈਰਲ ਨੇ ਕਿਹਾ ਕਿ ਟੀ -6 ਬੀ ਟੈਕਸਨ ਸਿਖਲਾਈ ਜਹਾਜ਼ ਵਿੱਚ ਸਵਾਰ ਦੋਵੇਂ ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ ਹਨ।

ਜ਼ਮੀਨ 'ਤੇ ਡਿੱਗੇ ਹਵਾਈ ਜਹਾਜ਼ ਦੀ ਚਪੇਟ 'ਚ ਆਏ ਕਈ ਮਕਾਨ

ਫੋਲੀ ਜੋਈ ਦਰਬੀ ਵਿਖੇ ਅੱਗ ਬੁਝਾਊ ਵਿਭਾਗ ਦੇ ਮੁਖੀ ਨੇ ਕਿਹਾ ਕਿ ਜਹਾਜ਼ ਦੇ ਡਿੱਗਣ ਤੋਂ ਬਾਅਦ ਅੱਗ ਲੱਗੀ ਅਤੇ ਕਈ ਮਕਾਨ ਇਸ ਦੀ ਚਪੇਟ ਵਿੱਚ ਆ ਗਏ, ਪਰ ਅੱਗ ਬੁਝਾਊ ਅਮਲੇ ਨੇ ਜਲਦੀ ਹੀ ਅੱਗ ਨੂੰ ਕਾਬੂ ਕਰ ਲਿਆ।

ਮੈਗਨੋਲੀਆ ਸਪ੍ਰਿੰਗਜ਼ ਕਸਬੇ ਵਿੱਚ ਜਹਾਜ਼ ਕਰੈਸ਼ ਹੋ ਗਿਆ

ਜਹਾਜ਼ ਫੋਲੀ ਦੇ ਨਜ਼ਦੀਕ ਮੈਗਨੋਲੀਆ ਸਪ੍ਰਿੰਗਜ਼ ਸ਼ਹਿਰ ਵਿੱਚ ਹਾਦਸਾਗ੍ਰਸਤ ਹੋਇਆ। ਉਸ ਨੇ ਦੱਸਿਆ ਕਿ ਜਗ੍ਹਾ ਦੇ ਨੇੜੇ ਇੱਕ ਰਿਹਾਇਸ਼ੀ ਖੇਤਰ ਹੈ ਜਿਥੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।

ਨੇਵਲ ਏਅਰ ਸਟੇਸ਼ਨ ਵ੍ਹਾਈਟਨਿੰਗ ਫੀਲਡ

ਸਮੁੰਦਰੀ ਫੌਜ ਦੇ ਬੁਲਾਰੇ ਜੂਲੀ ਜਿਗਨਹੋਰਨ ਨੇ ਕਿਹਾ ਕਿ ਜਹਾਜ਼ ਨੇ ਪੈਨਸਾਕੋਲਾ ਤੋਂ ਕਰੀਬ 48.28 ਕਿਲੋਮੀਟਰ ਉੱਤਰ ਪੂਰਬ ਤੋਂ ਨੇਵਲ ਏਅਰ ਸਟੇਸ਼ਨ ਵ੍ਹਾਈਟਿੰਗ ਫੀਲਡ ਤੋਂ ਉਡਾਨ ਭਰੀ ਸੀ।

ਹਾਦਸੇ ਸੰਬੰਧੀ ਜਾਂਚ ਕੀਤੀ ਜਾਏਗੀ

ਬਾਲਡਵਿਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਟਵੀਟ ਕੀਤਾ ਕਿ ਅਮਰੀਕੀ ਰੱਖਿਆ ਮੰਤਰਾਲਾ ਅਤੇ ਨੇਵੀ ਇਸ ਹਾਦਸੇ ਦੇ ਸਬੰਧ ਵਿੱਚ ਜਾਂਚ ਕਰਨਗੇ।

ABOUT THE AUTHOR

...view details