ਨਵੀਂ ਦਿੱਲੀ: ਅਮਰੀਕੀ ਡ੍ਰੋਨ ਹਮਲੇ 'ਚ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਦੀ ਹੋਈ ਮੌਤ ਕਾਰਨ ਅਜੇ ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਘਟਿਆ ਨਹੀਂ, ਪਰ ਕੁੱਝ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਸ ਦਿਨ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਨੂੰ ਇਰਾਨੀ ਡ੍ਰੋਨ ਹਮਲੇ 'ਚ ਮਾਰਿਆ ਗਿਆ ਸੀ ਉਸੇ ਦਿਨ ਯਮਨ ਵਿੱਚ ਇਰਾਨ ਦਾ ਇੱਕ ਹੋਰ ਸੀਨੀਅਰ ਕਮਾਂਡਰ ਅਬਦੁਲ ਰਜ਼ਾ ਸ਼ਾਹਲਾਈ ਵੀ ਅਮਰੀਕਨ ਫ਼ੌਜਾਂ ਦੇ ਨਿਸ਼ਾਨੇ 'ਤੇ ਸੀ ਪਰ ਅਮਰੀਕਨ ਫ਼ੌਜ ਉਸ ਨੂੰ ਮਾਰਨ ਵਿੱਚ ਨਾਕਾਮ ਰਹੀ।
ਜ਼ਿਕਰਯੋਗ ਹੈ ਕਿ ਅਮਰੀਕਨ ਅਧਿਕਾਰੀਆਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਤਣਾਅ ਸਿਖ਼ਰਾਂ 'ਤੇ ਹੈ ਅਤੇ ਇਰਾਨ ਨੇ ਬਦਲਾ ਲੈਣ ਦੀ ਚੇਤਾਵਨੀ ਵੀ ਦਿੱਤੀ ਹੈ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਰਾਕ 'ਚ ਸਥਿੱਤ ਅਮਰੀਕੀ ਫ਼ੌਜ ਦੇ ਠਿਕਾਣਿਆਂ 'ਤੇ ਮਿਸਾਈਲ ਹਮਲੇ ਵੀ ਕੀਤੇ ਹਨ।