ਵਾਸ਼ਿੰਗਟਨ: ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਘਰ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਯੂਨਾਈਟਿਡ ਸਟੇਟ ਪਾਰਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀ ਅਮਰੀਕਾ ਦੀਆਂ ਸੜਕਾਂ ‘ਤੇ ਉੱਤਰ ਆਏ ਹਨ। ਸੂਤਰਾਂ ਮੁਤਾਬਕ ਇਸ ਦੇ ਤਹਿਤ ਬਲੈਕ ਲਾਈਫ਼ ਮੈਟਰਸ ਦੇ ਨਾਅਰੇ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਗਾਂਧੀ ਦੇ ਬੁੱਤ ਨਾਲ ਛੇੜਛਾੜ ਕੀਤੀ ਹੈ।
ਅਮਰੀਕਾ ਦੇ ਰਾਜਦੂਤ ਕੇਨੇਥ ਜੈਸਟਰ ਨੇ ਮੁਆਫ਼ੀ ਮੰਗੀ ਅਤੇ ਟਵੀਟ ਕਰਕੇ ਇਸ ਘਟਨਾ ‘ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, "ਵਾਸ਼ਿੰਗਟਨ ਡੀਸੀ ਵਿੱਚ ਗਾਂਧੀ ਦੇ ਬੁੱਤ ਨਾਲ ਹੋਈ ਛੇੜਛਾੜ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਕਿਰਪਾ ਕਰਕੇ ਸਾਡੀਆਂ ਇਮਾਨਦਾਰ ਮੁਆਫੀਆ ਨੂੰ ਸਵੀਕਾਰ ਕਰੋ।"
ਇਹ ਵੀ ਪੜ੍ਹੋ: WHO ਨੇ ਮੁੜ ਤੋਂ ਸ਼ੁਰੂ ਕੀਤਾ ਹਾਈਡ੍ਰੋਕਸੀਕਲੋਰੋਕੁਆਈਨ ਦਾ ਟ੍ਰਾਇਲ
ਕੈਨੇਥ ਨੇ ਲਿਖਿਆ ਕਿ ਜੌਰਜ ਫਲਾਇਡ ਦੀ ਗੰਭੀਰ ਮੌਤ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਅਤੇ ਭੰਨਤੋੜ ਭਿਆਨਕ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਕਿਸਮ ਦੇ ਪੱਖਪਾਤ ਦੇ ਵਿਰੁੱਧ ਹੈ। ਉਮੀਦ ਹੈ ਕਿ ਸਭ ਜਲਦੀ ਠੀਕ ਹੋ ਜਾਵੇਗਾ।