ਵਾਸ਼ਿੰਗਟਨ: ਸ਼ੁੱਕਰਵਾਰ ਨੂੰ ਮਿਲੀ ਖ਼ਬਰ ਅਨੁਸਾਰ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜੋ ਬਾਈਡਨ ਨੇ ਏਰੀਜੋਨਾ ਅਤੇ ਜਾਰਜਿਆ 'ਚ ਵੀ ਜਿੱਤ ਹਾਸਲ ਕਰ ਲਈ ਹੈ।
ਅਮਰੀਕੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੂੰ 306 ਇਲੈਕਟੋਰਲ ਵੋਟ ਮਿਲੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਵੋਟ ਮਿਲੇ ਹਨ। ਟਰੰਪ ਨੇ ਨਾਰਥ ਕੈਰੋਲੀਨਾ 'ਚ ਜਿੱਤ ਹਾਸਲ ਕੀਤੀ ਹੈ।
ਜਾਰਜੀਆ 'ਚ ਜਿੱਤ ਤੋਂ ਬਾਅਦ ਬਾਈਡਨ ਨੂੰ ਮਿਲੀਆਂ ਵੋਟਾਂ ਦੀ ਗਿਣਤੀ 'ਚ 16 ਵੋਟਾਂ ਦਾ ਵਾਧਾ ਹੋਇਆ ਹੈ। ਜਿਸ 'ਚ ਬਾਈਡਨ ਦੇ ਇਲੈਕਟੋਰਲ ਵੋਟਾਂ ਦੀ ਗਿਣਤੀ ਵੱਧ ਕੇ 306 ਹੋ ਗਈ ਹੈ।