ਪੰਜਾਬ

punjab

ETV Bharat / international

ਤਿੰਨ ਨਵੰਬਰ ਨੂੰ ਹੋਈ ਚੋਣ ਅਮਰੀਕੀ ਇਤਿਹਾਸ 'ਚ ਸਭ ਤੋਂ ਸੁਰੱਖਿਅਤ- ਅਧਿਕਾਰੀ - ਚੋਣ ਟੈਕਨੋਲੋਜੀ ਕੰਪਨੀਆਂ

ਅਮਰੀਕੀ ਚੋਣ ਦਾ ਸੰਚਾਲਨ ਕਰਨ ਵਾਲੀ ਕੰਪਨੀ ਚੋਣ ਟੈਕਨੋਲੋਜੀ ਕੰਪਨੀਆਂ, ਰਾਜ ਦੇ ਅਧਿਕਾਰੀ ਅਤੇ ਸੰਘੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣ ਅਮਰੀਕੀ ਇਤਿਹਾਸ ਦੇ ਸਭ ਤੋਂ ਸੁਰੱਖਿਅਤ ਚੋਣ ਸੀ।

ਫ਼ੋਟੋ
ਫ਼ੋਟੋ

By

Published : Nov 13, 2020, 3:34 PM IST

ਵਾਸ਼ਿੰਗਟਨ: ਅਮਰੀਕੀ ਚੋਣ ਦਾ ਸੰਚਾਲਨ ਕਰਨ ਵਾਲੀ ਕੰਪਨੀ ਚੋਣ ਟੈਕਨੋਲੋਜੀ ਕੰਪਨੀ, ਰਾਜ ਦੇ ਅਧਿਕਾਰੀ ਅਤੇ ਸੰਘੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣ ਅਮਰੀਕੀ ਇਤਿਹਾਸ ਦੇ ਸਭ ਤੋਂ ਸੁਰੱਖਿਅਤ ਚੋਣ ਸੀ।

ਸੰਘੀ ਚੋਣ ਦੀ ਰੱਖਿਆ ਦੇ ਕੋਸ਼ਿਸ਼ਾਂ ਦੀ ਅਗਵਾਈ ਕਰਨ ਵਾਲੀ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਈਮੇਲ ਦੇ ਜ਼ਰੀਏ ਭੇਜੇ ਬਿਆਨ ਵਿੱਚ ਇਹ ਗੱਲ ਆਖੀ।

ਚੋਣ ਦੇ ਸਬੰਧ ਵਿੱਚ ਦਿੱਤਾ ਗਿਆ ਬਿਆਨ ਹੁਣ ਤੱਕ ਦਾ ਸਭ ਤੋਂ ਸਖ਼ਤ ਬਿਆਨ ਹੈ। ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਵਿੱਚ ਗੜਬੜੀ ਦਾ ਆਰੋਪ ਲਗਾ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਵੋਟਿੰਗ ਪ੍ਰਣਾਲੀ ਰਾਹੀਂ ਕੋਈ ਗੜਬੜੀ ਕਰਨ, ਵੋਟਾਂ ਬਦਲਣ ਜਾਂ ਕਿਸੇ ਕਿਸਮ ਦੀ ਛੇੜਛਾੜ ਹੋਣ ਦੀ ਕੋਈ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨ ਨਵੰਬਰ ਨੂੰ ਹੋਈ ਚੋਣ ਅਮਰੀਕੀ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਸੀ।

ਇਸ ਬਿਆਨ ਉੱਤੇ ਦਸਤਖਤ ਕਰਨ ਅਤੇ ਹੋਰ ਲੋਕਾਂ ਵਿੱਚ ਰਾਜ ਪੱਧਰ ਉੱਤੇ ਚੋਣ ਕਰਵਾਉਣ ਵਾਲੇ ਅਧਿਕਾਰੀ, ਵੋਟਿੰਗ ਉਪਕਰਣਾਂ ਦੇ ਵਿਕਰੇਤਾ ਵੀ ਸ਼ਾਮਲ ਹਨ।

ABOUT THE AUTHOR

...view details