ਪੰਜਾਬ

punjab

ETV Bharat / international

LAC 'ਤੇ ਭਾਰਤ-ਚੀਨ ਦੀਆਂ ਗਤੀਵਿਧੀਆਂ 'ਤੇ ਸਾਡੀ ਨਜ਼ਰ: ਅਮਰੀਕਾ - ਅਮਰੀਕਾ

ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਟੀ ਐਸਪਰ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਰੱਖਿਆ ਸਹਿਯੋਗ 21ਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਰੱਖਿਆ ਸੰਬੰਧ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਅਮਰੀਕਾ ਦੇ ਵੱਧ ਰਹੇ ਵਿਕਾਸ ਨੂੰ ਉਜਾਗਰ ਕਰਨਾ ਚਾਹੁੰਦੇ ਹਨ।

US Closely monitoring situation along LAC
LAC 'ਤੇ ਭਾਰਤ-ਚੀਨ ਦੀਆਂ ਗਤੀਵਿਧੀਆਂ 'ਤੇ ਸਾਡੀ ਨਜ਼ਰ: ਅਮਰੀਕਾ

By

Published : Jul 21, 2020, 9:29 PM IST

ਵਾਸ਼ਿੰਗਟਨ: ਯੂਐਸ ਦੇ ਸੁੱਰਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਹੈ ਕਿ ਮੈਂ ਭਾਰਤ ਨਾਲ ਆਪਣੇ ਵਧ ਰਹੇ ਰੱਖਿਆ ਸਹਿਯੋਗ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ, ਜੋ 21ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਰੱਖਿਆ ਸੰਬੰਧਾਂ ਵਿੱਚੋਂ ਇੱਕ ਹੈ। ਅਸੀਂ ਪਿਛਲੇ ਨਵੰਬਰ ਵਿਚ ਆਪਣਾ ਪਹਿਲਾ ਸੰਯੁਕਤ ਸੈਨਿਕ ਅਭਿਆਸ ਕੀਤਾ ਸੀ।

ਜਿਵੇਂ ਕਿ ਅਸੀਂ ਅੱਜ ਕਹਿ ਰਹੇ ਹਾਂ, ਯੂਐਸਐਸ ਨਿਮਿਟਜ਼ ਹਿੰਦ ਮਹਾਂਸਾਗਰ ਵਿਚ ਭਾਰਤੀ ਸਮੁੰਦਰੀ ਫੌਜ ਨਾਲ ਸਾਂਝੇ ਅਭਿਆਸ ਕਰ ਰਿਹਾ ਹੈ ਜੋ ਸਮੁੰਦਰੀ ਫੌਜ ਦੇ ਸਹਿਯੋਗ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਐਸਪਰ ਨੇ ਕਿਹਾ, ਭਾਰਤ-ਚੀਨ ਅਸਲ ਕੰਟਰੋਲ ਰੇਖਾ 'ਤੇ ਜੋ ਹੋ ਰਿਹਾ ਹੈ, ਅਸੀਂ ਸਥਿਤੀ ਨੂੰ ਸਪਸ਼ਟ ਤੌਰ 'ਤੇ ਨੇੜਿਓਂ ਦੇਖ ਰਹੇ ਹਾਂ। ਅਸੀਂ ਖੁਸ਼ ਹਾਂ ਕਿ ਦੋਵੇਂ ਪੱਖ ਮੌਜੂਦਾ ਸਥਿਤੀ ਤੋਂ ਪਿੱਛੇ ਹੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਵਿਵਾਦਿਤ ਥਾਂ ਉੱਤੇ ਅਤੇ ਇਸ ਦੇ ਆਸ ਪਾਸ ਚੀਨੀ ਫੌਜ ਦਾ ਅਭਿਆਸ 2002 ਦੇ ਐਲਾਨਨਾਮੇ ਵਿੱਚ ਇਸਦੀ ਵਚਨਬੱਧਤਾ ਦੇ ਉਲਟ ਹੈ।

ਹਾਲਾਂਕਿ, ਸਾਨੂੰ ਉਮੀਦ ਹੈ ਕਿ ਚੀਨੀ ਕਮਿਉਨਿਸਟ ਪਾਰਟੀ (ਸੀਸੀਪੀ) ਆਪਣੇ ਤਰੀਕਿਆਂ ਨੂੰ ਬਦਲ ਦੇਵੇਗੀ। ਸਾਨੂੰ ਕਿਸੇ ਵਿਕਲਪ ਲਈ ਤਿਆਰ ਰਹਿਣਾ ਚਾਹੀਦਾ ਹੈ।

ABOUT THE AUTHOR

...view details