ਪੰਜਾਬ

punjab

ETV Bharat / international

ਅਮਰੀਕਾ 'ਚ ਮੁੜ ਵਧਣ ਲੱਗਿਆ ਕੋਰੋਨਾ, 24 ਘੰਟਿਆਂ 'ਚ 2 ਲੱਖ ਨਵੇਂ ਕੇਸ ਆਏ ਸਾਹਮਣੇ - ਕੋਰੋਨਾ ਦਾ ਖ਼ਤਰਾ

ਅਮਰੀਕਾ ਵਿੱਚ ਮੁੜ ਕੋਰੋਨਾ ਦਾ ਕਹਿਰ ਵਧਣ ਲੱਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਆਉਣ ਵਾਲੇ ਠੰਡ ਦੇ ਮੌਸਮ ਦੌਰਾਨ ਹੋਣ ਵਾਲੀਆਂ ਛੁੱਟੀਆਂ ਮੌਕੇ ਕੋਰੋਨਾ ਦਾ ਖ਼ਤਰਾ ਹੋਰ ਵੀ ਗਹਿਰਾ ਹੋ ਸਕਦਾ ਹੈ।

ਤਸਵੀਰ
ਤਸਵੀਰ

By

Published : Nov 11, 2020, 1:48 PM IST

ਅਮਰੀਕਾ: ਅਮਰੀਕਾ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਨਵੀਂ ਲਹਿਰ ਨਾਲ ਲੋਕਾਂ ਵਿੱਚ ਚਿੰਤਾ ਵਧਣ ਲੱਗੀ ਗਈ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਹੁਣ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 10 ਕਰੋੜ, 55 ਲੱਖ, 9 ਹਜ਼ਾਰ, 184 ਹੋ ਗਈ ਹੈ।

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਦੋ ਲੱਖ, 45 ਹਜ਼ਾਰ, 799 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਇਸ ਮਹਾਂਮਾਰੀ ਤੋਂ 66 ਲੱਖ, ਇੱਕ ਹਜ਼ਾਰ 331 ਲੋਕ ਠੀਕ ਹੋ ਕੇ ਚੁੱਕੇ ਹਨ।

ਅਮਰੀਕਾ 'ਚ ਇਸ ਸਮੇਂ 37 ਲੱਖ, 12 ਹਜ਼ਾਰ, 54 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਸ 'ਚ 19 ਹਜ਼ਾਰ, 374 ਲੋਕਾਂ ਦੀ ਹਾਲਤ ਨਾਜੁਕ ਹੈ।

ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਅਮਰੀਕਾ ਵਿੱਚ ਆਉਣ ਵਾਲੇ ਸਰਦੀ ਦੇ ਮੌਸਮ ਦੌਰਾਨ ਹੋਣ ਵਾਲੀਆਂ ਛੁੱਟੀਆਂ ਵਿੱਚ ਕੋਰੋਨਾ ਆਪਣੇ ਹੋਰ ਪੈਰ ਪਸਾਰ ਸਕਦਾ ਹੈ। ਇਸ ਸਮੇਂ ਤੱਕ ਕੋਰੋਨਾ ਮਹਾਂਮਾਰੀ ਹੁਣ ਤੱਕ ਦੇ ਆਪਣੇ ਸਭ ਤੋਂ ਘਾਤਕ ਗੇੜ 'ਚ ਜਾ ਸਕਦੀ ਹੈ। ਨਾਲ ਹੀ ਇਨ੍ਹਾਂ ਛੁੱਟੀਆਂ ਦੌਰਾਨ ਲੋਕ ਆਪਣੇ ਪਰਿਵਾਵਰਾਂ ਨਾਲ ਛੁੱਟੀਆਂ ਦਾ ਆਨੰਦ ਮਾਣਨ ਦੇ ਲਈ ਬਾਹਰ ਦੇ ਪ੍ਰੋਗਰਾਮ ਉਲੀਕਣਗੇ, ਜਿਸ ਦੌਰਾਨ ਕੋਰੋਨਾ ਪਾਬੰਦੀਆਂ ਦਾ ਪਾਲਣ ਨਹੀਂ ਹੋ ਸਕੇਗਾ।

ABOUT THE AUTHOR

...view details