ਅਮਰੀਕਾ: ਨਿਊਯਾਰਕ ਦੇ ਸਭ ਤੋਂ ਉੱਚੇ 110 ਮੰਜ਼ਿਲ ਟਵਿਨ ਟਾਵਰ ਨਾਲ 11 ਸਤੰਬਰ ਨੂੰ ਜਹਾਜ ਟਕਰਾ ਕੇ ਕੀਤੇ ਗਏ ਅੱਤਵਾਦੀ ਹਮਲੇ (9/11 terrorist attacks ) ਦੇ ਮਾੜੇ ਪ੍ਰਭਾਵ ਸਾਹਮਣੇ ਆ ਰਹੇ ਹਨ। ਆਪਾਤਕਾਲੀਨ ਪ੍ਰਸਥਿਤੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਸਫ਼ਾਈ ਕਰਮਚਾਰੀ, 9/11 ਦੇ ਰਾਹਤ ਅਤੇ ਬਚਾਅ ਕਰਮੀਆਂ ਵਿੱਚ ਸ਼ਾਮਿਲ ਹਨ ਜੋ ਅੱਤਵਾਦੀ ਹਮਲੇ ਦੇ 20 ਸਾਲ ਬਾਅਦ ਵੀ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।
ਬਚਾਅ ਅਤੇ ਸਫ਼ਾਈ ਦੇ ਲਈ 91000 ਤੋਂ ਜਿਆਦਾ ਕਰਮੀਆਂ ਨੇ ਕਈ ਤਰ੍ਹਾਂ ਦੇ ਖਤਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਮਾਰਚ 2021 ਤੱਕ ਕਰੀਬ 80785 ਬਚਾਅ ਕਰਮਚਾਰੀਆਂ ਨੇ ਵਿਸ਼ਵ ਵਾਪਾਰ ਕੇਂਦਰ ਸਿਹਤ ਪ੍ਰੋਗਰਾਮ ਵਿਚ ਨਾਮ ਦਰਜ ਕਰਵਾਇਆ ਸੀ ਜਿਸਦੀ ਸਥਾਪਨਾ ਹਮਲੇ ਤੋਂ ਬਾਅਦ ਸਿਹਤ ਸਹੂਲਤਾਂ ਅਤੇ ਇਲਾਜ ਕਰਨ ਦੇ ਲਈ ਕੀਤੀ ਗਈ ਸੀ।
ਏਡਿਥ ਕੋਵਨ ਯੂਨੀਵਰਸਿਟੀ ਦੇ ਏਰਿਨ ਸਮਿਥ,ਬ੍ਰਿਗਿਡ ਲਾਰਕਿਨ ਅਤੇ ਲੀਜਾ ਹੋਮਸ ਦਾ ਕਹਿਣਾ ਹੈ ਕਿ ਇਸ ਸਿਹਤ ਰਿਕਾਰਡਾਂ ਦੀ ਜਾਂਚ ਉੱਤੇ ਆਧਾਰਿਤ ਸਾਡਾ ਸ਼ੋਧ ਦੱਸਦਾ ਹੈ ਕਿ ਬਚਾਅ ਕਰਮੀਆਂ ਨੂੰ ਹੁਣ ਵੀ ਸਰੀਰਕ ਅਤੇ ਮਾਨਸਿਕ ਸਿਹਤ ਸਬੰਧੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਹ ਲੈਣ ਵਿੱਚ ਤਕਲੀਫ, ਕੈਂਸਰ, ਮਾਨਸਿਕ ਸੱਮਸਿਆਵਾਂ
ਏਡਿਥ ਕੋਵਨ ਯੂਨੀਵਰਸਿਟੀ ਦੇ ਏਰਿਨ ਸਮਿਥ,ਬ੍ਰਿਗਿਡ ਲਾਰਕਿਨ ਅਤੇ ਲੀਜਾ ਹੋਮਸ ਦਾ ਕਹਿਣਾ ਹੈ ਕਿ ਅਸੀਂ ਪਾਇਆ ਕਿ ਸਿਹਤ ਚੈਕਿੰਗ ਦੌਰਾਨ 45 ਫ਼ੀਸਦੀ ਲੋਕਾਂ ਨੂੰ ਪਾਚਣ ਰੋਗ ਹਨ। ਕੁਲ 16 ਫ਼ੀਸਦੀ ਨੂੰ ਕੈਂਸਰ ਹੈ ਅਤੇ ਹੋਰ 16 ਫ਼ੀਸਦੀ ਨੂੰ ਮਾਨਸਿਕ ਸਿਹਤ ਸਬੰਧੀ ਰੋਗ ਹਨ। ਸਿਹਤ ਸੰਬੰਧੀ ਸਮਸਿਆਵਾਂ ਵਾਲੇ 40 ਫ਼ੀਸਦੀ ਦੀ ਉਮਰ 45 ਤੋਂ 64 ਦੇ ਵਿੱਚ ਹੈ ਅਤੇ 83 ਫ਼ੀਸਦੀ ਪੁਰਖ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਿਹਤ ਪ੍ਰੋਗਰਾਮ ਵਿੱਚ ਦਰਜ 3,439 ਵਿਅਕਤੀ ਹੁਣ ਮਰ ਚੁੱਕੇ ਹਨ। ਜੋ ਹਮਲਿਆਂ ਦੇ ਦਿਨ ਮਾਰੇ ਗਏ 412 ਤੋਂ ਕਿਤੇ ਜ਼ਿਾਆਦਾ ਹਨ। ਸਾਹ ਅਤੇ ਪਾਚਣ ਤੰਤਰ ਰੋਗ ਨਾਲ ਮਰਨ ਵਾਲੇ 34 ਫੀਸਦੀ ਲੋਕ ਹਨ। ਇਸ ਤੋਂ ਇਲਾਵਾ 30 ਫੀਸਦੀ ਕੈਂਸਰ ਨਾਲ ਅਤੇ 15 ਫੀਸਦੀ ਮਾਨਸਿਕ ਰੋਗਾਂ ਨਾਲ ਮਰ ਗਏ ਹਨ।
ਤਿੰਨ ਕਾਰਨਾ ਦੇ ਨਾਲ-ਨਾਲ ਮਸਕੁਲੋਸਕੇਲੇਟਲ (ਮਾਂਸਪੇਸ਼ੀਆਂ,ਜੋੜਾਂ,ਨਸਾਂ,ਕੋਸ਼ਿਕਾਵਾਂ ਆਦਿ ਵਿੱਚ ਦਰਦ) ਅਤੇ ਤੇਜ ਦਰਦਨਾਕ ਚੋਟਾਂ ਦੇ ਕਾਰਨ ਹੋਣ ਵਾਲੀ ਮੌਤਾਂ ਵਿੱਚ 2016 ਦੀ ਸ਼ੁਰੁਆਤ ਨਾਲੋ ਹੁਣ ਛੇ ਗੁਣਾ ਵਾਧਾ ਹੋਇਆ ਹੈ।
ਜਾਰੀ ਹੈ ਲੜਾਈ
ਸਿਹਤ ਸਮੱਸਿਆਵਾਂ ਦੇ ਕਾਰਨ ਸਿਹਤ ਪ੍ਰੋਗਾਰਮ ਵਿਚ ਵਿਅਕਤੀਆਂ ਦੀ ਗਿਣਦੀ ਵੱਧ ਰਹੀ ਹੈ।ਪਿਛਲੇ ਪੰਜ ਸਾਲਾਂ ਵਿਚ 16000 ਤੋਂ ਜਿਆਦਾ ਨੇ ਸਿਹਤ ਚੈਕਅੱਪ ਲਈ ਨਾਂਅ ਦਰਜ ਕਰਵਾਇਆ ਹੈ।ਪਿਛਲੇ ਪੰਜ ਸਾਲਾ ਵਿਚ ਕੈਂਸਰ 185 ਫ਼ੀਸਦੀ ਵਾਧਾ ਹੋਇਆ ਹੈ।ਬਲੱਡ ਕੈਂਸਰ ਆਮ ਸਮੱਸਿਆਂ ਬਣ ਗਈ ਹੈ।ਇਸ ਤੋਂ ਇਲਾਵਾ ਮੂਤਰ ਪ੍ਰਣਾਲੀ ਨਾਲ ਸੰਬੰਧਿਤ ਕੈਂਸਰ ਹੋ ਰਿਹਾ ਹੈ।